ਜਲੰਧਰ/ ਮੁੰਬਈ, 05 ਅਗਸਤ: Prime Punjab
ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਅਦਾਕਾਰ ਪ੍ਰਦੀਪ ਸਿੰਘ ਰਾਵਤ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਉਹ ਲੰਬੇ ਸਮੇਂ ਤੋਂ ਬਲੱਡ ਕੈਂਸਰ ਤੋਂ ਪੀੜਤ ਸਨ। ਮੰਗਲਵਾਰ ਦੇਰ ਰਾਤ ਉਨ੍ਹਾਂ ਨੇ ਕੋਕੀਲਾਬੇਨ ਹਸਪਤਾਲ ‘ਚ ਦਮ ਤੋੜ ਦਿੱਤਾ।
ਪਰਿਵਾਰ ‘ਚ ਪਤਨੀ ਕਲਿਆਣੀ ਅਤੇ ਪੁੱਤਰ ਵਿਕਰਮਾਦਿਤਿਆ ਹਨ। ਅੰਤਿਮ ਸੰਸਕਾਰ ‘ਚ ਪਰਿਵਾਰ ਅਤੇ ਫਿਲਮ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ।
ਪ੍ਰਦੀਪ ਰਾਵਤ ਨੇ ਕਰੀਅਰ ਦੀ ਸ਼ੁਰੂਆਤ “ਮਹਾਭਾਰਤ” ਸੀਰੀਅਲ ‘ਚ ਅਸ਼ਵਥਾਮਾ ਦੇ ਰੋਲ ਤੋਂ ਕੀਤੀ। ਬਾਅਦ ‘ਚ “ਗਜਨੀ” ‘ਚ ਵਿਲੇਨ, “ਸਰਫਰੋਸ਼” ਅਤੇ “ਲਗਾਨ” ‘ਚ ਉਨ੍ਹਾਂ ਦੇ ਕਿਰਦਾਰਾਂ ਨੂੰ ਬਹੁਤ ਪਸੰਦ ਕੀਤਾ ਗਿਆ।
ਉਨ੍ਹਾਂ ਨੇ ਹਿੰਦੀ ਤੋਂ ਇਲਾਵਾ ਤਾਮਿਲ, ਮਲਿਆਲਮ, ਬੰਗਾਲੀ ਅਤੇ ਭੋਜਪੁਰੀ ਫਿਲਮਾਂ ‘ਚ ਵੀ ਕੰਮ ਕੀਤਾ। ਉਨ੍ਹਾਂ ਦੀ ਦਮਦਾਰ ਆਵਾਜ਼ ਅਤੇ ਸਕ੍ਰੀਨ ਪ੍ਰੈਜੈਂਸ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।