Pages

Pages

ਜਲੰਧਰ: ਪੰਨੂ ਦਾ “ਖਾਲਿਸਤਾਨ ਝੰਡਾ” ਵਾਲਾ ਦਾਅਵਾ ਨਿਕਲਿਆ ਝੂਠਾ, ਸਕੂਲ ‘ਚੋਂ ਕੁਝ ਨਹੀਂ ਮਿਲਿਆ, FIR ਦਰਜ।

ਜਲੰਧਰ, 07 ਅਗਸਤ : Prime Punjab 

07 ਅਗਸਤ 2026 ਨੂੰ ਅਮਰੀਕਾ ਵਿੱਚ ਅਧਾਰਿਤ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪਿੰਡ ਕੋਟਲਾ ਹੇਰਾਂ ਸਥਿਤ ਸਰਕਾਰੀ ਹਾਈ ਸਕੂਲ, ਜੋ ਕਿ ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਦਿਹਾਤੀ ਦੇ ਅਧੀਨ ਆਉਂਦਾ ਹੈ, ਵਿਖੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਹੈ।

 

ਉਕਤ ਜਾਣਕਾਰੀ ਮਿਲਣ ਉਪਰੰਤ ਓਂਕਾਰ ਸਿੰਘ ਬਰਾੜ,ਡੀਐਸਪੀ ਸਬ ਡਿਵੀਜ਼ਨ ਨਕੋਦਰ, ਮੁੱਖ ਅਫਸਰ ਥਾਣਾ ਸਦਰ ਨਕੋਦਰ ਅਤੇ ਪੁਲਿਸ ਟੀਮਾਂ ਵੱਲੋਂ ਤੁਰੰਤ ਸਕੂਲ ਦਾ ਦੌਰਾ ਕਰਕੇ ਸਮੁੱਚੇ ਪਰਿਸਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸਕੂਲ ਦੇ ਕਿਸੇ ਵੀ ਹਿੱਸੇ ਵਿੱਚ ਅਜਿਹਾ ਕੋਈ ਝੰਡਾ ਨਹੀਂ ਮਿਲਿਆ।

 

ਮੌਕੇ ‘ਤੇ ਕੀਤੀ ਗਈ ਪੜਤਾਲ ਦੌਰਾਨ ਵੀਡੀਓ ਵਿੱਚ ਕੀਤਾ ਗਿਆ ਦਾਅਵਾ ਬੇਬੁਨਿਆਦ ਅਤੇ ਤੱਥਾਂ ਤੋਂ ਪਰੇ ਪਾਇਆ ਗਿਆ। ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਅਤੇ ਭ੍ਰਮਕ ਜਾਣਕਾਰੀ ਫੈਲਾ ਕੇ ਸ਼ਰਾਰਤ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

 

ਇਸ ਸਬੰਧੀ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜੋ ਵੀ ਵਿਅਕਤੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।