Director : Manvir Singh Walia
Editor : Jatin Kumar Sahota
ਜਲੰਧਰ, 11 ਅਗਸਤ : Prime Punjab
ਜਲੰਧਰ – ਮਾਨਯੋਗ ਸ੍ਰੀ ਸਤਿੰਦਰ ਸਿੰਘ, IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਰਾਕੇਸ਼ ਯਾਦਵ PPS, ADCP ਸਿਟੀ-2 ਤੇ ਸ਼੍ਰੀ ਆਸ਼ੂ ਭਾਟੀਆ ACP ਵੈਸਟ ਦੇ ਹੁਕਮਾਂ ‘ਤੇ ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ SI ਜੈਇੰਦਰ ਸਿੰਘ ਨੇ ਲੁੱਟਾਂ-ਖੋਹਾਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਵੱਡੀ ਮੁਹਿੰਮ ਚਲਾਈ। ਇਸ ਦੌਰਾਨ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਮਿਤੀ 09.08.2026 ਨੂੰ ASI ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਕੇਸੋ ਆਪ੍ਰੇਸ਼ਨ ਦੌਰਾਨ ਖੋਹ ਹੋਏ ਮੋਬਾਈਲ ਫੋਨ ਅਤੇ ਪਰਸ ਦੇ ਦੋਸ਼ੀ ਮਨੀਸ਼ ਕੁਮਾਰ ਉਰਫ ਮਨੀ ਪੁੱਤਰ ਬਲਰਾਮ ਵਾਸੀ WX-320 ਢਕੋਈਆਂ ਮੁਹੱਲਾ ਬਸਤੀ ਸ਼ੇਖ ਜਲੰਧਰ ਨੂੰ ਗ੍ਰਿਫਤਾਰ ਕੀਤਾ। ਉਸਦੇ ਖਿਲਾਫ ਥਾਣਾ ਬਸਤੀ ਬਾਵਾ ਖੇਲ ਵਿਖੇ FIR ਨੰਬਰ 120 ਮਿਤੀ 09.08.2026 ਅ/ਧ 304(2), 317(2) BNS ਦਰਜ ਕੀਤੀ ਗਈ। ਮੁਲਜ਼ਮ ਮਨੀਸ਼ ਕੁਮਾਰ ਆਦਤਨ ਅਪਰਾਧੀ ਹੈ ਅਤੇ ਉਸਦੇ ਖਿਲਾਫ ਚੋਰੀ, ਲੁੱਟ, ਘਰਾਂ ‘ਚ ਵੜਨ ਸਮੇਤ ਕੁੱਲ 14 ਮੁਕੱਦਮੇ ਪਹਿਲਾਂ ਤੋਂ ਦਰਜ ਹਨ।
ਇਸੇ ਆਪ੍ਰੇਸ਼ਨ ਦੌਰਾਨ HC ਓਂਕਾਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਸ਼ਾ ਤਸਕਰ ਰਾਹੁਲ ਪੁੱਤਰ ਰਾਜ ਕੁਮਾਰ ਵਾਸੀ W-17 ਮੋਚੀਆਂ ਮੁਹੱਲਾ ਬਸਤੀ ਸ਼ੇਖ ਜਲੰਧਰ ਨੂੰ ਕਾਬੂ ਕੀਤਾ। ਉਸਦੇ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਵਿਖੇ FIR ਨੰਬਰ 119 ਮਿਤੀ 09.08.2026 ਅ/ਧ 21(B) NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਰਾਹੁਲ ਦੇ ਖਿਲਾਫ ਵੀ ਚੋਰੀ ਅਤੇ ਲੁੱਟ ਦੇ 6 ਪੁਰਾਣੇ ਮੁਕੱਦਮੇ ਦਰਜ ਹਨ।
ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਿਹਾ ਕਿ ਸ਼ਹਿਰ ਨੂੰ ਲੁੱਟਾਂ-ਖੋਹਾਂ ਅਤੇ ਨਸ਼ਿਆਂ ਤੋਂ ਮੁਕਤ ਕਰਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਹੋਰ ਸਾਥੀਆਂ ਤੱਕ ਪਹੁੰਚ ਕੀਤੀ ਜਾ ਸਕੇ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।