Pages

Pages

ਨਵੀਂ ਟੈਕਨਾਲੋਜੀ, ਨਵਾਂ ਦਮ: ਮਹਿੰਦਰਾ ਸਕਾਰਪੀਓ-N ਹੋਈ ਹੋਰ ਵੀ ਪ੍ਰੀਮੀਅਮ, ਮੋਹਾਲੀ ‘ਚ ਹੋਈ ਐਂਟਰੀ।

Director : Manvir Singh Walia 

Editor : Jatin Kumar Sahota 

ਜਲੰਧਰ, 12ਅਗਸਤ : Prime Punjab 

ਮੋਹਾਲੀ, ਪੰਜਾਬ: ਮਹਿੰਦਰਾ ਐਂਡ ਮਹਿੰਦਰਾ ਦੀ ਆਈਕਾਨਿਕ SUV ਸਕਾਰਪੀਓ-N ਨੇ ਨਵੇਂ ਡਿਜ਼ਾਈਨ, ਪ੍ਰੀਮੀਅਮ ਕਮਫਰਟ ਅਤੇ ਅਪਗ੍ਰੇਡਡ ਟੈਕਨਾਲੋਜੀ ਨਾਲ ਮੋਹਾਲੀ ਦੇ ਰਾਜ ਮੋਟਰਜ਼ ਵਿਖੇ ਨਵੀਂ ਐਂਟਰੀ ਮਾਰੀ ਹੈ। ਇਸ ਮੌਕੇ ਹੋਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵਿੱਚ ਚੀਫ ਗੈਸਟ ਅਦਾਕਾਰਾ ਅਤੇ ਮਾਡਲ ਸੀਰਤ ਬਾਜਵਾ ਸਮੇਤ ਆਟੋਮੋਬਾਈਲ ਪ੍ਰੇਮੀਆਂ ਅਤੇ ਮੀਡੀਆ ਨੁਮਾਇੰਦਿਆਂ ਨੇ ਨਵੇਂ ਫੀਚਰਜ਼ ਦਾ ਅਨੁਭਵ ਕੀਤਾ।

ਨਵੀਂ ਸਕਾਰਪੀਓ-N ‘ਚ ਹੁਣ ਪੈਨੋਰਾਮਿਕ ਸਕਾਈਰੂਫ™, 540° ਸਰਾਊਂਡ ਵਿਊ ਸਿਸਟਮ ਵਿਦ ਬਲਾਈਂਡ ਵਿਊ ਮਾਨੀਟਰ, R18 ਡਾਇਮੰਡ ਕਟ ਅਲੌਏ ਵ੍ਹੀਲਜ਼ ਅਤੇ 31.24 ਸੈਂਟੀਮੀਟਰ HD ਫਲੋਟਿੰਗ ਟੱਚਸਕ੍ਰੀਨ ਮਿਲਦੀ ਹੈ। ਕਨੈਕਟੀਵਿਟੀ ਲਈ 70+ ਫੀਚਰਜ਼ ਵਾਲਾ Adrenox, Alexa Built-in, Wireless Apple CarPlay, Android Auto ਅਤੇ 12-ਸਪੀਕਰ Sony ਪ੍ਰੀਮੀਅਮ ਆਡੀਓ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੈਂਟੀਲੇਟਿਡ ਸੀਟਾਂ, Auto-Dimming IRVM ਅਤੇ Active Cooling ਵਾਲਾ Wireless Charger ਵੀ ਸ਼ਾਮਲ ਹੈ।

ਸੇਫਟੀ ਨੂੰ ਤਰਜੀਹ ਦਿੰਦਿਆਂ ਇਸ SUV ਵਿੱਚ Level 2 ADAS, 6 ਏਅਰਬੈਗਜ਼, ਤੀਜੀ ਕਤਾਰ ਤੱਕ Curtain Airbags, Driver Drowsiness Detection, Electronic Stability Control ਅਤੇ SOS Emergency Assistance ਵਰਗੇ ਫੀਚਰਜ਼ ਦਿੱਤੇ ਗਏ ਹਨ। ਐਡਵੈਂਚਰ ਲਵਰਜ਼ ਲਈ Adventure Statistics, Roll, Pitch, Compass, Altimeter ਅਤੇ G-Force ਮਾਨੀਟਰ ਵੀ ਮਿਲਦੇ ਹਨ। ਸਕਾਰਪੀਓ-N ਪੈਟਰੋਲ ਅਤੇ ਡੀਜ਼ਲ ਇੰਜਣਾਂ ਦੇ ਨਾਲ 2WD/4WD ਵਿਕਲਪਾਂ ਵਿੱਚ ਉਪਲਬਧ ਹੈ।

ਨਵੀਂ ਸਕਾਰਪੀਓ-N Z2, Z4, Z6, Z8S, Z8, Z8T ਅਤੇ Z8L ਵੇਰੀਐਂਟਸ ਵਿੱਚ Oceanic, Everest White, Galaxy Grey, Deep Forest ਅਤੇ Stealth Black ਰੰਗਾਂ ਵਿੱਚ ਮਿਲੇਗੀ। 2022 ਵਿੱਚ ਲਾਂਚ ਤੋਂ ਬਾਅਦ ਸਕਾਰਪੀਓ-N 3.8 ਲੱਖ ਤੋਂ ਵੱਧ ਯੂਨਿਟਸ ਵੇਚ ਕੇ ਸਫਲਤਾ ਦਾ ਝੰਡਾ ਗੱਡ ਚੁੱਕੀ ਹੈ। ਨਵੇਂ ਅਪਗ੍ਰੇਡ ਨਾਲ ਮਹਿੰਦਰਾ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਰੁਤਬਾ ਪੁਰਾਣਾ ਹੋ ਸਕਦਾ ਹੈ ਪਰ ਅੰਦਾਜ਼ ਹਮੇਸ਼ਾ ਨਵਾਂ ਹੋ ਸਕਦਾ ਹੈ।