Pages

Pages

15 ਅਗਸਤ ਤੋਂ ਪਹਿਲਾਂ ADGP ਵਿਜੀਲੈਂਸ ਅਤੇ CP ਜਲੰਧਰ ਨੇ ਸਟੇਡੀਅਮ ‘ਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ।

Director : Manvir Singh Walia 

Editor : Jatin Kumar Sahota 

ਜਲੰਧਰ,  13 ਅਗਸਤ : Prime Punjab 

15 ਅਗਸਤ ਦੇ ਮੁੱਖ ਸਮਾਗਮ ਨੂੰ ਲੈ ਕੇ ADGP ਚੀਫ਼ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਸ਼੍ਰੀ ਨਾਗੇਸ਼ਵਰ ਰਾਓ, ਆਈ.ਪੀ.ਐਸ. ਅਤੇ ਕਮਿਸ਼ਨਰ ਆਫ਼ ਪੁਲਿਸ ਜਲੰਧਰ ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ. ਨੇ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦਾ ਦੌਰਾ ਕੀਤਾ। ਨਾਲ DCP ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਅਤੇ DCP ਹੈੱਡਕੁਆਰਟਰ ਪ੍ਰਦੀਪ ਸਿੰਘ ਵੀ ਸਨ।

ਅਧਿਕਾਰੀਆਂ ਨੇ ਪਰੇਡ, ਸੱਭਿਆਚਾਰਕ ਪ੍ਰੋਗਰਾਮਾਂ, ਦਰਸ਼ਕਾਂ ਦੀ ਆਵਾਜਾਈ, ਪਾਰਕਿੰਗ, ਪ੍ਰਵੇਸ਼ ਅਤੇ ਨਿਕਾਸ ਸਮੇਤ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਹਰ ਪੱਧਰ ‘ਤੇ ਪੂਰੀ ਚੌਕਸੀ ਰੱਖੀ ਜਾਵੇ।

ਇਸ ਤੋਂ ਬਾਅਦ ADGP ਨਾਗੇਸ਼ਵਰ ਰਾਓ ਨੇ ਪੁਲਿਸ ਕਮਿਸ਼ਨਰੇਟ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ‘ਚ ਟ੍ਰੈਫਿਕ ਪ੍ਰਬੰਧ, VIP ਮੂਵਮੈਂਟ, ਰੂਟ ਸੁਰੱਖਿਆ, ਭੀੜ ਪ੍ਰਬੰਧਨ ਅਤੇ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ‘ਤੇ ਵਿਚਾਰ ਕੀਤੀ ਗਈ। ਅਧਿਕਾਰੀਆਂ ਨੂੰ ਤਾਲਮੇਲ ਨਾਲ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਗਏ।

CP ਸਤਿੰਦਰ ਸਿੰਘ ਨੇ ਸ਼ਾਪਿੰਗ ਮਾਲ, ਸਰਕਾਰੀ ਇਮਾਰਤਾਂ, ਭੀੜ-ਭਾੜ ਵਾਲੇ ਇਲਾਕਿਆਂ ਅਤੇ ਸਮਾਗਮ ਨਾਲ ਸਬੰਧਤ ਥਾਵਾਂ ‘ਤੇ ਪੁਲਿਸ ਦੀ ਮੌਜੂਦਗੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਨੂੰ ਸੁਰੱਖਿਆ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।