Pages

Pages

ਜਲੰਧਰ ਕਮਿਸ਼ਨਰੇਟ ਪੁਲਸ ਦੀ ਵੱਡੀ ਕਾਰਵਾਈ: ਦਾਤਰ ਵਿਖਾ ਕੇ ਮੋਬਾਈਲ ਖੋਹਣ ਵਾਲੇ 4 ਗਿਰੋਹ ਮੈਂਬਰ ਕਾਬੂ, 2 ਮੋਬਾਈਲ, 2 ਮੋਟਰਸਾਈਕਲ ਅਤੇ 30 ਨਸ਼ੀਲੀਆਂ ਗੋਲੀਆਂ ਬਰਾਮਦ।

ਜਲੰਧਰ, 15ਅਗਸਤ : Prime Punjab 

ਜਲੰਧਰ ਕਮਿਸ਼ਨਰੇਟ ਪੁਲਸ ਨੇ ਦਾਤਰ ਵਿਖਾ ਕੇ ਮੋਬਾਈਲ ਖੋਹਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। CIA ਸਟਾਫ਼ ਅਤੇ ਥਾਣਾ ਡਵੀਜ਼ਨ ਨੰਬਰ 1 ਦੀ ਸਾਂਝੀ ਟੀਮ ਨੇ ਇਹ ਕਾਰਵਾਈ ਬਾਬਾ ਬਾਲਕ ਨਾਥ ਮੋੜ, ਭਗਤ ਸਿੰਘ ਕਲੋਨੀ ਨੇੜੇ ਕੀਤੀ। ਕਮਿਸ਼ਨਰ ਸਵਪਨ ਸ਼ਰਮਾ IPS ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਹ ਕਾਰਵਾਈ ਅਮਲ ‘ਚ ਲਿਆਂਦੀ ਗਈ।

ਮਾਮਲਾ 14 ਅਗਸਤ 2026 ਦਾ ਹੈ ਜਦੋਂ ਮੁਦੱਈ ਪ੍ਰਿੰਸ ਕੁਮਾਰ ਆਪਣੀ ਕਾਰ ਦਾ ਟਾਇਰ ਬਦਲਵਾ ਕੇ ਘਰ ਜਾ ਰਿਹਾ ਸੀ। ਇਸ ਦੌਰਾਨ Splendor ਮੋਟਰਸਾਈਕਲ ‘ਤੇ ਸਵਾਰ 4 ਨੌਜਵਾਨਾਂ ਨੇ ਉਸ ਨੂੰ ਦਾਤਰ ਵਿਖਾ ਕੇ Oppo ਕੰਪਨੀ ਦਾ ਸਕਾਈ ਰੰਗ ਦਾ ਮੋਬਾਈਲ ਖੋਹ ਲਿਆ ਸੀ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 1 ‘ਚ BNS ਦੀ ਧਾਰਾ 309(4) ਤਹਿਤ FIR ਨੰਬਰ 261 ਦਰਜ ਕੀਤੀ ਗਈ ਸੀ।

 

15 ਅਗਸਤ ਨੂੰ ਪੁਲਸ ਨੇ ਨਹਿਰ ਪੁਲੀ ਰੋਡ ਪਾਸੋਂ 3 ਮੁਲਜ਼ਮਾਂ ਸੁਮੇਤ ਖਾਨ, ਅਭਿਸ਼ੇਕ ਉਰਫ਼ ਗੰਜਾ ਅਤੇ ਰਿਸ਼ਵ ਯਾਦਵ ਨੂੰ ਮੋਟਰਸਾਈਕਲ ਨੰਬਰ PB 08 FU 2053 ਸਮੇਤ ਕਾਬੂ ਕੀਤਾ। ਉਨ੍ਹਾਂ ਪਾਸੋਂ ਖੋਹ ਕੀਤਾ ਗਿਆ Oppo ਅਤੇ ਇਕ AT&T ਨੀਲੇ ਰੰਗ ਦਾ ਮੋਬਾਈਲ ਬਰਾਮਦ ਹੋਇਆ। ਤਲਾਸ਼ੀ ਦੌਰਾਨ ਮੋਟਰਸਾਈਕਲ ‘ਚੋਂ 30 ਨਸ਼ੀਲੀਆਂ ਗੋਲੀਆਂ ਵੀ ਮਿਲੀਆਂ ਜਿਸ ‘ਤੇ NDPS ਐਕਟ ਦੀ ਧਾਰਾ 22-61-85 ਵਧਾਈ ਗਈ। ਗਿਰੋਹ ਦੇ ਚੌਥੇ ਮੈਂਬਰ ਜੁਵੈਨਾਈਲ ਨੂੰ ਦੂਜੇ ਮੋਟਰਸਾਈਕਲ ਨੰਬਰ PB 08 CU 9817 ਸਮੇਤ ਕਾਬੂ ਕੀਤਾ ਗਿਆ।

 

ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਮੁਤਾਬਕ ਗਿਰੋਹ ਸ਼ਹਿਰ ‘ਚ ਕਈ ਹੋਰ ਖੋਹ ਦੀਆਂ ਵਾਰਦਾਤਾਂ ‘ਚ ਵੀ ਸ਼ਾਮਲ ਹੋ ਸਕਦਾ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।