Pages

Pages

ਥਾਣਾ ਰਮਦਾਸ ਦੀ ਵੱਡੀ ਸਫਲਤਾ: ਰਾਵੀ ਕਿਨਾਰੇ ਤੋਂ 1.310 ਕਿਲੋ ਆਈਸ ਡਰੱਗ ਤੇ 3 ਪਿਸਤੌਲ ਬਰਾਮਦ, ਡਰੋਨ ਰਾਹੀਂ ਸੁੱਟੀ ਗਈ ਸੀ ਖੇਪ।

ਜਲੰਧਰ, 16ਅਗਸਤ : Prime Punjab 

ਥਾਣਾ ਰਮਦਾਸ ਪੁਲਸ ਨੇ ਸਰਹੱਦੀ ਖੇਤਰ ‘ਚ ਵੱਡੀ ਕਾਰਵਾਈ ਕਰਦਿਆਂ ਰਾਵੀ ਦਰਿਆ ਦੇ ਨੇੜੇ ਤੋਂ ਭਾਰੀ ਮਾਤਰਾ ‘ਚ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਹਨ। ਪੁਲਸ ਨੂੰ ਮੁਖਬਰ ਰਾਹੀਂ ਮਿਲੀ ਸੂਚਨਾ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ।

 

ਤਲਾਸ਼ੀ ਦੌਰਾਨ ਪੀਲੀ ਟੇਪ ਨਾਲ ਲਪੇਟੇ 3 ਪੈਕਟ ਮਿਲੇ। ਜਦੋਂ ਇਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ ‘ਚੋਂ 1 ਕਿਲੋ 310 ਗ੍ਰਾਮ ਆਈਸ ਡਰੱਗ ਅਤੇ 3 ਪਿਸਤੌਲ ਬਰਾਮਦ ਹੋਏ। ਸ਼ੱਕ ਹੈ ਕਿ ਇਹ ਖੇਪ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ‘ਚ ਸੁੱਟੀ ਗਈ ਸੀ।

 

ਇਸ ਸਬੰਧੀ ਥਾਣਾ ਰਮਦਾਸ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਇਸ ਤਸਕਰੀ ਦੇ ਪਿੱਛੇ ਸਰਹੱਦ ਪਾਰ ਦੇ ਤੱਤਾਂ ਦਾ ਹੱਥ ਹੋ ਸਕਦਾ ਹੈ।

 

ਹੁਣ ਪੁਲਸ ਇਸ ਖੇਪ ਨੂੰ ਲੈਣ ਆਉਣ ਵਾਲੇ ਸਥਾਨਕ ਲਿੰਕਾਂ ਦੀ ਭਾਲ ‘ਚ ਜੁਟ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਹੱਦੀ ਖੇਤਰ ‘ਚ ਨਿਗਰਾਨੀ ਹੋਰ ਵਧਾ ਦਿੱਤੀ ਗਈ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।