Pages

Pages

ਪੰਜਾਬ ਪੁਲਿਸ ’ਚ ਵੱਡਾ ਫੇਰਬਦਲ: 4 ਨਵੇਂ ਐੱਸ.ਪੀ. ਤਾਇਨਾਤ।

ਜਲੰਧਰ/ਸੰਗਰੂਰ, 17ਅਗਸਤ : Prime Punjab 

ਪੁਲਸ ਵਿਭਾਗ ਨੇ ਜ਼ਿਲ੍ਹਾ ਸੰਗਰੂਰ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸੰਗਰੂਰ ਪੁਲਸ ਹੈੱਡਕੁਆਟਰ ’ਚ 4 ਨਵੇਂ ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਕਦਮ ਨਾਲ ਜ਼ਿਲ੍ਹੇ ’ਚ ਕਾਨੂੰਨ ਵਿਵਸਥਾ ਅਤੇ ਜਾਂਚ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੀ.ਪੀ.ਐੱਸ. ਨੂੰ ਐੱਸ.ਪੀ. ਇਨਵੈਸਟੀਗੇਸ਼ਨ ਸੰਗਰੂਰ ਲਗਾਇਆ ਗਿਆ ਹੈ। ਜਦੋਂ ਕਿ ਸੁਖਅੰਮ੍ਰਿਤ ਸਿੰਘ ਪੀ.ਪੀ.ਐੱਸ. ਹੁਣ ਐੱਸ.ਪੀ. ਹੈੱਡਕੁਆਟਰ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਤੋਂ ਇਲਾਵਾ ਗੁਰਪ੍ਰੀਤ ਕੌਰ ਪੁਰੇਵਾਲ ਪੀ.ਪੀ.ਐੱਸ. ਅਤੇ ਰਵਿੰਦਰ ਸਿੰਘ ਪੀ.ਪੀ.ਐੱਸ. ਨੂੰ ਐੱਸ.ਪੀ. ਆਪ੍ਰੇਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ।

 

ਪੁਲਸ ਵਿਭਾਗ ਵੱਲੋਂ ਕੀਤੇ ਗਏ ਇਸ ਫੇਰਬਦਲ ਦਾ ਮਕਸਦ ਜ਼ਿਲ੍ਹੇ ’ਚ ਪੁਲਸਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਅਪਰਾਧਾਂ ’ਤੇ ਨਕੇਲ ਕੱਸਣਾ ਦੱਸਿਆ ਜਾ ਰਿਹਾ ਹੈ। ਨਵੇਂ ਅਧਿਕਾਰੀਆਂ ਤੋਂ ਉਮੀਦ ਹੈ ਕਿ ਉਹ ਜਾਂਚ, ਹੈੱਡਕੁਆਟਰ ਪ੍ਰਬੰਧ ਅਤੇ ਆਪ੍ਰੇਸ਼ਨ ਵਿੰਗ ਨੂੰ ਹੋਰ ਤੇਜ਼ ਕਰਨਗੇ।

 

ਇਸ ਵੱਡੇ ਫੇਰਬਦਲ ਤੋਂ ਬਾਅਦ ਸੰਗਰੂਰ ਪੁਲਸ ਮਹਿਕਮੇ ਅਤੇ ਸਥਾਨਕ ਲੋਕਾਂ ’ਚ ਨਵੇਂ ਅਧਿਕਾਰੀਆਂ ਨੂੰ ਲੈ ਕੇ ਚਰਚਾ ਹੈ। ਹੁਣ ਦੇਖਣਾ ਹੋਵੇਗਾ ਕਿ ਨਵੀਂ ਟੀਮ ਜ਼ਿਲ੍ਹੇ ’ਚ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਕਿਵੇਂ ਸੁਧਾਰਦੀ ਹੈ।