ਕੈਨੇਡਾ, 18ਅਗਸਤ : Prime Punjab
ਕੈਨੇਡਾ ਦੇ ਐਡਮਿੰਟਨ ਸ਼ਹਿਰ ‘ਚੋਂ ਫਿਰ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਐਤਵਾਰ ਸਵੇਰੇ 139 ਐਵੇਨਿਊ ਅਤੇ 32 ਸਟਰੀਟ ਨੇੜੇ ਹੋਈ ਗੋਲੀਬਾਰੀ ‘ਚ 16 ਸਾਲਾ ਪੰਜਾਬੀ ਮੂਲ ਦੀ ਕੁੜੀ ਜੈਜ਼ਮੀਨ ਢੇਸੀ ਦੀ ਮੌਤ ਹੋ ਗਈ। ਪੁਲਿਸ ਨੂੰ ਸਵੇਰੇ 6:50 ਵਜੇ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ, ਜਿੱਥੇ ਜੈਜ਼ਮੀਨ ਗੰਭੀਰ ਜ਼ਖਮੀ ਹਾਲਤ ‘ਚ ਮਿਲੀ।
ਡਾਕਟਰਾਂ ਨੇ ਜੈਜ਼ਮੀਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਹਾਲੇ ਅਧਿਕਾਰਤ ਤੌਰ ‘ਤੇ ਨਾਮ ਨਹੀਂ ਦੱਸਿਆ, ਪਰ ਪਰਿਵਾਰ ਵਾਲਿਆਂ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾ 16 ਸਾਲਾ ਜੈਜ਼ਮੀਨ ਹੈ। ਉਹ ਪੜ੍ਹਾਈ ‘ਚ ਹੋਣਹਾਰ ਅਤੇ ਸੁਪਨੇ ਦੇਖਣ ਵਾਲੀ ਕੁੜੀ ਸੀ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਡਮਿੰਟਨ ਪੁਲਿਸ ਦੇ ਹੋਮੀਸਾਈਡ ਸੈਕਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਨੂੰ ਸ਼ੱਕੀ ਮੌਤ ਮੰਨ ਕੇ ਜਾਂਚ ਕਰ ਰਹੀ ਹੈ। ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਇਸ ਅਚਾਨਕ ਵਾਪਰੀ ਘਟਨਾ ਤੋਂ ਬਾਅਦ ਜੈਜ਼ਮੀਨ ਦੀ ਮਾਂ ਅਤੇ ਦੋ ਛੋਟੇ ਭੈਣ-ਭਰਾਵਾਂ ਲਈ ਰਿਸ਼ਤੇਦਾਰਾਂ ਨੇ ਆਨਲਾਈਨ ਫੰਡਰੇਜ਼ਰ ਸ਼ੁਰੂ ਕੀਤਾ ਹੈ। ਉਨ੍ਹਾਂ ਦਾ ਮਕਸਦ ਪਰਿਵਾਰ ਦੀ ਵਿੱਤੀ ਮਦਦ ਕਰਨਾ ਅਤੇ ਅੰਤਿਮ ਰਸਮਾਂ ਦੇ ਖਰਚੇ ਪੂਰੇ ਕਰਨਾ ਹੈ।



More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।