Pages

Pages

ਲੋਕਲ ਅੱਡਾ ਨੇੜੇ ਸਾਈਡ ਦੇਣ ਦੇ ਵਿਵਾਦ ‘ਚ ਗੋਲੀਬਾਰੀ: ਨੌਜਵਾਨ ਸੋਨੂੰ ਦਾ ਕਤਲ, ਇਕ ਜ਼ਖਮੀ।

ਲੋਕਲ ਅੱਡਾ/ਪੰਜਾਬ, 18ਅਗਸਤ : Prime Punjab 

ਸੋਮਵਾਰ ਰਾਤ ਲੋਕਲ ਅੱਡਾ ਇਲਾਕੇ ਨੇੜੇ ਕਾਰ ਨੂੰ ਸਾਈਡ ਦੇਣ ਨੂੰ ਲੈ ਕੇ ਹੋਇਆ ਛੋਟਾ ਜਿਹਾ ਵਿਵਾਦ ਖੂਨੀ ਬਣ ਗਿਆ। ਕਾਰ ‘ਚ ਆਏ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਸ ਅਤੇ ਵੱਡੇ ਅਧਿਕਾਰੀ ਮੌਕੇ ‘ਤੇ ਪਹੁੰਚੇ।

 

ਮਾਰੇ ਗਏ ਨੌਜਵਾਨ ਦੀ ਪਛਾਣ ਹਰਮਿੰਦਰ ਸਿੰਘ ਉਰਫ ਸੋਨੂੰ ਵਾਸੀ ਅਸ਼ੋਕ ਨਗਰ ਵਜੋਂ ਹੋਈ ਹੈ। ਸੋਨੂੰ ਵੀਡੀਓ ਮਿਕਸਿੰਗ ਦਾ ਕੰਮ ਕਰਦਾ ਸੀ। ਉਹ ਰਾਤ ਕਰੀਬ 9 ਵਜੇ ਦੋਸਤ ਸੰਜੂ ਨਾਲ ਕਿਸੇ ਜਨਮਦਿਨ ਪਾਰਟੀ ‘ਚ ਜਾਣ ਲਈ ਘਰੋਂ ਨਿਕਲਿਆ ਸੀ। ਰਾਤ 1 ਵਜੇ ਪਰਿਵਾਰ ਨੂੰ ਫੋਨ ਆਇਆ ਕਿ ਘੰਟਾ ਘਰ ਕੋਲ ਸੋਨੂੰ ਨੂੰ ਗੋਲੀਆਂ ਮਾਰ ਦਿੱਤੀਆਂ ਹਨ। ਹਸਪਤਾਲ ਲਿਜਾਉਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

 

ਇਸ ਹਮਲੇ ‘ਚ ਸੋਨੂੰ ਦਾ ਦੋਸਤ ਸੰਜੂ ਵੀ ਬਾਂਹ ‘ਚ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

 

ਸੋਨੂੰ ਵਿਆਹਿਆ ਸੀ। ਉਸਦੇ ਘਰ ‘ਚ ਪਤਨੀ ਜੋਤੀ ਅਤੇ ਦੋ ਛੋਟੇ ਬੇਟੇ ਹਨ – ਵੱਡਾ 8 ਸਾਲ ਦਾ ਅਤੇ ਛੋਟਾ 2 ਸਾਲ ਦਾ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਪਤਨੀ ਜੋਤੀ ਨੇ ਇਨਸਾਫ ਦੀ ਮੰਗ ਕੀਤੀ ਹੈ।