Pages

Pages

ਜਲੰਧਰ: ਭਾਜਪਾ ਮੰਡਲ ਮਾਡਲ ਹਾਊਸ ਦੀ ਨਵੀਂ ਕਾਰਜਕਾਰਣੀ ਦਾ ਗਠਨ, ਰਾਜ ਕੁਮਾਰ ਸੋਨੂ ਚੌਹਾਨ ਨੇ ਵਰਕਰਾਂ ਨੂੰ ਦਿੱਤੀਆਂ ਅਹਿਮ ਜ਼ਿੰਮੇਵਾਰੀਆਂ।

ਜਲੰਧਰ, 23 ਅਗਸਤ : Prime Punjab

ਜਲੰਧਰ ‘ਚ ਭਾਰਤੀ ਜਨਤਾ ਪਾਰਟੀ ਮੰਡਲ ਮਾਡਲ ਹਾਊਸ ਦੀ ਨਵੀਂ ਕਾਰਜਕਾਰਣੀ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਗਠਨ ਮੰਡਲ ਪ੍ਰਧਾਨ ਰਾਜ ਕੁਮਾਰ ਉਰਫ ਸੋਨੂ ਚੌਹਾਨ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਤੇ ਪੰਜਾਬ ਐੱਸ.ਸੀ. ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ, ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਭਾਰਦਵਾਜ, ਜ਼ਿਲ੍ਹਾ ਸਕੱਤਰ ਅਸ਼ਵਨੀ ਅਟਵਾਲ ਅਤੇ ਕੌਂਸਲਰ ਮਨਜੀਤ ਸਿੰਘ ਟੀਟੂ ਸਮੇਤ ਸੀਨੀਅਰ ਆਗੂ ਹਾਜ਼ਰ ਸਨ।

 

ਨਵੀਂ ਟੀਮ ‘ਚ ਉਪ ਪ੍ਰਧਾਨ ਵਜੋਂ ਹਰਿੰਦਰ ਸ਼ਰਮਾ, ਨਿਤਿਨ ਸ਼ਰਮਾ, ਰਮੇਸ਼ ਭਗਤ, ਅਰੁਣ ਸ਼ੂਰ (ਨੰਨ੍ਹੂ) ਤੇ ਰਮਨ ਬੱਬਰ ਨੂੰ ਨਿਯੁਕਤ ਕੀਤਾ ਗਿਆ। ਮਹਾਮੰਤਰੀ ਦੀ ਜ਼ਿੰਮੇਵਾਰੀ ਤਜਿੰਦਰ ਕੁਮਾਰ (ਬੋਨੀ) ਅਤੇ ਕੁੱਕੂ ਭਾਰਦਵਾਜ ਨੂੰ ਦਿੱਤੀ ਗਈ, ਜਦਕਿ ਸਕੱਤਰ ਵਜੋਂ ਸ਼ਿਵਮਣੀ, ਪ੍ਰਦੀਪ ਭਗਤ, ਵਰੁਣ ਸ਼ਰਮਾ ਤੇ ਹਿਤੇਸ਼ ਪ੍ਰਭਾਕਰ ਨੂੰ ਲਾਇਆ ਗਿਆ।

 

ਇਸ ਤੋਂ ਇਲਾਵਾ ਖਜ਼ਾਨਚੀ ਵਜੋਂ ਰਾਜਨ ਸੋਢੀ ਨੂੰ ਜ਼ਿੰਮੇਵਾਰੀ ਦਿੱਤੀ ਗਈ। ਯੁਵਾ ਮੋਰਚਾ ਮੰਡਲ ਪ੍ਰਧਾਨ ਪੁਨੀਤ ਚਾਵਲਾ, ਮਹਿਲਾ ਮੋਰਚਾ ਮੰਡਲ ਪ੍ਰਧਾਨ ਰਾਜ ਰਾਣੀ ਅਤੇ ਐੱਸ.ਸੀ. ਮੋਰਚਾ ਮੰਡਲ ਪ੍ਰਧਾਨ ਸੂਰਜ ਕੁਮਾਰ ਨੂੰ ਵੀ ਅਹੁਦੇ ਸੌਂਪੇ ਗਏ।

 

ਮੰਡਲ ਪ੍ਰਧਾਨ ਸੋਨੂ ਚੌਹਾਨ ਨੇ ਕਿਹਾ ਕਿ ਸਾਰੇ ਵਰਕਰ ਮਿਲ ਕੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਗੇ। ਸੀਨੀਅਰ ਆਗੂਆਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਟੀਮ ਸੰਗਠਨ ਨੂੰ ਮਜ਼ਬੂਤ ਕਰੇਗੀ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਏਗੀ।