Pages

Pages

ਚੰਡੀਗੜ੍ਹ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ISBT ਪਿੱਛੋਂ 5 ਕਿਲੋ IED ਬਰਾਮਦ, ਪੰਜਾਬ ਦੇ 3 ਨੌਜਵਾਨ ਗ੍ਰਿਫ਼ਤਾਰ।

ਚੰਡੀਗੜ੍ਹ, 24 ਅਗਸਤ : Prime Punjab 

ਚੰਡੀਗੜ੍ਹ ਪੁਲਿਸ ਨੇ ਐਤਵਾਰ ਨੂੰ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸੈਕਟਰ-43 ਦੇ ਬੱਸ ਸਟੈਂਡ ਪਿੱਛੇ ਇੱਕ ਟਿਫਿਨ ਬਾਕਸ ‘ਚੋਂ 5 ਕਿਲੋ ਜੈਲੇਟਿਨ ਵਾਲੀ ਸ਼ੱਕੀ IED ਬਰਾਮਦ ਕੀਤੀ ਹੈ। ਇਸ ਮਾਮਲੇ ‘ਚ ਪੰਜਾਬ ਨਾਲ ਸਬੰਧਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।

 

ਬਰਾਮਦ ਕੀਤੇ ਸਮਾਨ ‘ਚ 5 ਕਿਲੋ ਜੈਲੇਟਿਨ ਸਟਿਕਸ, ਡੈਟੋਨੇਟਰ, ਬਿਜਲੀ ਦੀਆਂ ਤਾਰਾਂ, ਰਿਮੋਟ ਕੰਟਰੋਲ ਡਿਵਾਈਸ, ਇੱਕ ਪਿਸਤੌਲ ਅਤੇ 5 ਕਾਰਤੂਸ ਸ਼ਾਮਲ ਹਨ। ਪੁਲਿਸ ਮੁਤਾਬਕ ਚੰਗੀ ਗੱਲ ਇਹ ਰਹੀ ਕਿ ਬਰਾਮਦ ਹੋਈ IED ਐਕਟਿਵ ਨਹੀਂ ਸੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਸੈਕਟਰ-36 ਥਾਣੇ ‘ਚ FIR ਦਰਜ ਕਰ ਲਈ ਗਈ ਹੈ।

 

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਸਰਹਾਲੀ ਵਾਸੀ ਲਵਪ੍ਰੀਤ ਸਿੰਘ (19), ਦਿਓਬਾ ਵਾਸੀ ਜਸਪ੍ਰੀਤ ਸਿੰਘ ਉਰਫ਼ ਜਸਨਦੀਪ (21) ਅਤੇ ਅੰਮ੍ਰਿਤਸਰ ਦੇ ਤਰਸਿੱਕਾ ਵਾਸੀ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19) ਵਜੋਂ ਹੋਈ ਹੈ। ਪੁਲਿਸ ਨੇ ਸ਼ਹਿਰ ‘ਚ ਸੁਰੱਖਿਆ ਸਖਤ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਦੱਸਿਆ ਹੈ।

 

ਤਿੰਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ‘ਚ ਜੁਟੀਆਂ ਹਨ ਕਿ ਇਹ ਵਿਸਫੋਟਕ ਸਮੱਗਰੀ ਕਿੱਥੋਂ ਆਈ ਅਤੇ ਇਸਨੂੰ ਕਿੱਥੇ ਵਰਤਣ ਦੀ ਯੋਜਨਾ ਸੀ। ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।