Pages

Pages

ਜੰਡੂ ਸਿੰਘਾ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, CIA ਸਟਾਫ ਦੇ SI ਸਮੇਤ 3 ਵਿਅਕਤੀਆਂ ‘ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼।

ਜਲੰਧਰ, 24 ਅਗਸਤ : Prime Punjab 

ਜਲੰਧਰ ਦੇ ਪਿੰਡ ਜੰਡੂ ਸਿੰਘਾ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ। ਪਿੰਡ ਨਿਵਾਸੀ ਤਰਸੇਮ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਨੇ ਸੋਮਵਾਰ ਸਵੇਰੇ ਆਪਣੇ ਘਰ ਦੇ ਪਿੱਛੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਪੂਰੇ ਪਰਿਵਾਰ ‘ਚ ਮਾਤਮ ਛਾਇਆ ਹੋਇਆ ਹੈ।

 

ਪਰਿਵਾਰ ਨੇ ਗੰਭੀਰ ਦੋਸ਼ ਲਾਏ ਨੇ। ਪਰਿਵਾਰਕ ਮੈਂਬਰਾਂ ਮੁਤਾਬਕ 18 ਅਗਸਤ ਨੂੰ CIA ਸਟਾਫ ‘ਚ ਤਾਇਨਾਤ SI ਨਵਜੋਤ ਸਿੰਘ ਉਹਨਾਂ ਦੇ ਘਰ ਆਇਆ ਸੀ ਤੇ ਦਵਿੰਦਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਚੁੱਕ ਕੇ ਲੈ ਜਾਣ ਦੀ ਧਮਕੀ ਦਿੱਤੀ ਗਈ।

 

ਪਰਿਵਾਰ ਦਾ ਕਹਿਣਾ ਹੈ ਕਿ ਉਸ ਘਟਨਾ ਤੋਂ ਬਾਅਦ ਦਵਿੰਦਰ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ। ਦੋ ਦਿਨ ਪਹਿਲਾਂ ਵੀ ਉਸ ਨੇ ਅਜਿਹਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਸੀ, ਜਿਸਦੀ ਵੀਡੀਓ ਵੀ ਉਸ ਨੇ ਆਪਣੇ ਫੋਨ ‘ਚ ਬਣਾਈ ਸੀ, ਪਰ ਪਰਿਵਾਰ ਨੇ ਸਮਝਾ ਕੇ ਰੋਕ ਲਿਆ ਸੀ।

 

ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਇੱਕ ਲਿਖਤੀ ਨੋਟ ਵੀ ਮਿਲਿਆ ਹੈ, ਜਿਸ ‘ਚ ਦਵਿੰਦਰ ਨੇ ਆਪਣੀ ਮੌਤ ਲਈ CIA ਸਟਾਫ ਦੇ SI ਨਵਜੋਤ ਸਿੰਘ ਸਮੇਤ ਜਸਕਰਨ ਸਿੰਘ ਅਤੇ ਤਨਵੀਰ ਕੌਰ ਨੂੰ ਜ਼ਿੰਮੇਵਾਰ ਦੱਸਿਆ ਹੈ।

ਲਿਖਤੀ ਨੋਟ:

ਪਰਿਵਾਰ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।