ਜਲੰਧਰ, 25 ਅਗਸਤ : Prime Punjab
ਕਰਤਾਰਪੁਰ ‘ਚ ਚਰਚਿਤ ਨੇਹਾ ਭਾਗੀਆਂ ਕਤਲ ਮਾਮਲੇ ‘ਚ ਵੱਡੀ ਪੁਲਿਸ ਕਾਰਵਾਈ ਹੋਈ ਹੈ। ਜਾਂਚ ‘ਚ ਲਾਪਰਵਾਹੀ ਵਰਤਣ ਦੇ ਦੋਸ਼ ‘ਚ ਥਾਣਾ ਕਰਤਾਰਪੁਰ ਦੇ SHO ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਦਕਿ ਕੇਸ ਦੇ ਤਫਤੀਸ਼ੀ ਅਫਸਰ ਬੋਧ ਰਾਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ SSP ਜਲੰਧਰ ਦਿਹਾਤੀ ਦੇ ਹੁਕਮਾਂ ‘ਤੇ ਕੀਤੀ ਗਈ ਹੈ।
ਮਾਮਲਾ ਕਰਤਾਰਪੁਰ ਦੇ ਇੱਕ ਆੜ੍ਹਤੀ ਦੀ ਪਤਨੀ ਨੇਹਾ ਭਾਗੀਆਂ ਦੀ ਸ਼ੱਕੀ ਮੌਤ ਦਾ ਹੈ। ਮ੍ਰਿਤਕਾ ਦੇ ਭਰਾ ਅਮਰੀਸ਼ ਕੁਮਾਰ ਭਾਗੀਆਂ ਨੇ ਗੰਭੀਰ ਦੋਸ਼ ਲਾਏ ਹਨ ਕਿ ਉਸਦੇ ਜੀਜਾ ਅਤੇ ਉਸਦੀ ਸੱਸ ਨੇ ਮਿਲ ਕੇ ਨੇਹਾ ਨੂੰ ਜ਼ਬਰਦਸਤੀ ਬਾਥਰੂਮ ਸਾਫ ਕਰਨ ਵਾਲਾ ਤੇਜ਼ਾਬ (ਹਾਰਪਿਕ) ਪਿਲਾ ਦਿੱਤਾ ਸੀ। ਜ਼ਹਿਰ ਪੀਣ ਕਾਰਨ ਨੇਹਾ 3 ਦਿਨ ਤੱਕ ਹਸਪਤਾਲ ‘ਚ ਮੌਤ ਨਾਲ ਲੜਦੀ ਰਹੀ ਅਤੇ ਅਖੀਰ ਦਮ ਤੋੜ ਗਈ।
ਪਰਿਵਾਰ ਦਾ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਨੇਹਾ ਨੇ ਮਰਨ ਤੋਂ ਪਹਿਲਾਂ ਪੁਲਿਸ ਨੂੰ ਆਪਣਾ ਬਿਆਨ ਵੀ ਦਿੱਤਾ ਸੀ, ਇਸ ਦੇ ਬਾਵਜੂਦ ਕਰਤਾਰਪੁਰ ਪੁਲਿਸ ਨੇ ਦੋਸ਼ੀ ਪਤੀ ਅਤੇ ਸੱਸ ਨੂੰ ਗ੍ਰਿਫਤਾਰ ਨਹੀਂ ਕੀਤਾ। ਪਰਿਵਾਰ ਨੇ ਇਸਨੂੰ ਪੁਲਿਸ ਦੀ ਸਰਾਸਰ ਲਾਪਰਵਾਹੀ ਦੱਸਿਆ ਸੀ।
ਫਿਲਹਾਲ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਹੈ। ਕਰਤਾਰਪੁਰ ਪੁਲਿਸ ਨੇ ਮ੍ਰਿਤਕਾ ਦੇ ਭਰਾ ਅਮਰੀਸ਼ ਦੇ ਬਿਆਨਾਂ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉੱਚ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ‘ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਨਿਰਪੱਖ ਜਾਂਚ ਕੀਤੀ ਜਾਵੇਗੀ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।