Pages

Pages

JALANDHAR ‘ਚ ਵੱਡਾ ਧਮਾਕਾ – FBI ਦਾ MOST WANTED ਪੰਜਾਬ ‘ਚ ਫੜਿਆ! ਕਰੋੜਾਂ ਦਾ SNAP ਘੁਟਾਲਾ ਕਰਕੇ ਭੱਜਿਆ ਸੀ।

ਜਲੰਧਰ , 04 ਸਤੰਬਰ : Prime Punjab 

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀ ਕਾਰਵਾਈ ਕਰਦਿਆਂ FBI ਦੇ ਮੋਸਟ ਵਾਂਟੇਡ ਭਗੌੜੇ ਮਨਜੀਤ ਸਿੰਘ ਬੇਦੀ ਨੂੰ ਜਾਲ ‘ਚ ਫਸਾ ਲਿਆ ਹੈ। DGP ਗੌਰਵ ਯਾਦਵ ਨੇ ਇਸ ਸਫਲਤਾ ਦੀ ਪੁਸ਼ਟੀ ਕੀਤੀ ਹੈ।

 

ਬੇਦੀ ਅਮਰੀਕਾ ਦੀ ਸਰਕਾਰੀ SNAP ਯੋਜਨਾ ‘ਚ ਕਰੋੜਾਂ ਡਾਲਰ ਦੇ ਘੁਟਾਲੇ ਦਾ ਮਾਸਟਰਮਾਈਂਡ ਹੈ। ਇਹ ਯੋਜਨਾ ਅਮਰੀਕਾ ‘ਚ ਗਰੀਬ ਪਰਿਵਾਰਾਂ ਨੂੰ ਖਾਣ-ਪੀਣ ‘ਚ ਮਦਦ ਦਿੰਦੀ ਹੈ, ਪਰ ਬੇਦੀ ਨੇ ਇਸ ‘ਚ ਵੱਡੀ ਧੋਖਾਧੜੀ ਕੀਤੀ ਸੀ। ਘੁਟਾਲੇ ਤੋਂ ਬਾਅਦ ਉਹ ਅਪ੍ਰੈਲ 2026 ‘ਚ ਅਮਰੀਕਾ ਤੋਂ ਕੈਨੇਡਾ ਅਤੇ ਫਿਰ ਭਾਰਤ ਭੱਜ ਆਇਆ ਸੀ।

 

ਭਾਰਤ ਆ ਕੇ ਉਹ ਪੰਜਾਬ ‘ਚ ਨਾਮ ਬਦਲ ਕੇ ਲੁਕਿਆ ਹੋਇਆ ਸੀ। ਪਰ ਪੰਜਾਬ ਪੁਲਿਸ ਦੀਆਂ ਖੁਫੀਆ ਟੀਮਾਂ ਨੇ ਉਸਨੂੰ ਟਰੇਸ ਕਰ ਲਿਆ ਅਤੇ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ।

 

ਹੁਣ ਪੁਲਿਸ ਅਮਰੀਕੀ ਏਜੰਸੀਆਂ ਦੇ ਸੰਪਰਕ ‘ਚ ਹੈ ਅਤੇ ਉਸਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।