ਅੰਮ੍ਰਿਤਸਰ, 08 ਸਤੰਬਰ : Prime Punjab
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੀ ਸੁਰੱਖਿਆ ਲਈ ਸਖ਼ਤੀ ਵਧਾ ਦਿੱਤੀ ਹੈ। ਪੁਲਿਸ ਵੱਲੋਂ ਰੈਸਟੋਰੈਂਟ, ਸ਼ੋਰ-ਸ਼ਰਾਬੇ ਅਤੇ ਹਥਿਆਰਾਂ ਨੂੰ ਲੈ ਕੇ 3 ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਨਿਯਮ ਤੋੜਨ ਵਾਲੇ ਬਖ਼ਸ਼ੇ ਨਹੀਂ ਜਾਣਗੇ।
ਨਵੇਂ ਹੁਕਮਾਂ ਅਨੁਸਾਰ ਹੁਣ ਕੋਈ ਵੀ ਰੈਸਟੋਰੈਂਟ, ਕਲੱਬ ਜਾਂ ਅਹਾਤਾ ਰਾਤ 12 ਵਜੇ ਤੋਂ ਬਾਅਦ ਖੁੱਲ੍ਹਾ ਨਹੀਂ ਰਹੇਗਾ। 11:30 ਵਜੇ ਤੋਂ ਬਾਅਦ ਨਵੇਂ ਗਾਹਕਾਂ ਨੂੰ ਅੰਦਰ ਆਉਣ ਅਤੇ ਆਰਡਰ ਲੈਣ ‘ਤੇ ਪੂਰੀ ਰੋਕ ਹੋਵੇਗੀ। ਨਾਲ ਹੀ ਰਾਤ 10 ਵਜੇ ਤੋਂ ਬਾਅਦ DJ, ਲਾਈਵ ਬੈਂਡ ਅਤੇ ਉੱਚੀ ਆਵਾਜ਼ ‘ਚ ਮਿਊਜ਼ਿਕ ਵਜਾਉਣਾ ਬੰਦ ਹੋਵੇਗਾ। ਗੱਡੀਆਂ ‘ਚ ਵੱਜਦੇ ਤੇਜ਼ ਸਪੀਕਰਾਂ ਦੀ ਆਵਾਜ਼ ਵੀ ਬਾਹਰ ਨਹੀਂ ਆਉਣੀ ਚਾਹੀਦੀ।
ਟ੍ਰੈਫਿਕ ਵਿਵਸਥਾ ਲਈ ਫੁੱਟਪਾਥਾਂ ਅਤੇ ਸੜਕਾਂ ‘ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਦੁਕਾਨਾਂ ਅੱਗੇ ਸਮਾਨ ਲਾ ਕੇ ਵੇਚਣਾ ਅਤੇ ਗੈਰ-ਕਾਨੂੰਨੀ ਬੋਰਡ ਲਗਾਉਣਾ ਮਨ੍ਹਾ ਹੋਵੇਗਾ।
ਪਟਾਕਿਆਂ ਨੂੰ ਲੈ ਕੇ ਵੀ ਗਾਈਡਲਾਈਨ ਸਾਫ ਹੈ – ਵਿਕਰੀ ਸਿਰਫ਼ ਲਾਇਸੈਂਸੀ ਦੁਕਾਨਦਾਰ ਹੀ ਕਰਨਗੇ, ਵਿਦੇਸ਼ੀ ਅਤੇ ਲੜੀ ਵਾਲੇ ਪਟਾਕਿਆਂ ‘ਤੇ ਪੂਰਨ ਪਾਬੰਦੀ ਹੈ। ਹਸਪਤਾਲ, ਸਕੂਲ ਅਤੇ ਤੇਲ ਟਰਮੀਨਲਾਂ ਦੇ 500 ਗਜ਼ ਦੇ ਅੰਦਰ ਪਟਾਕੇ ਨਹੀਂ ਚੱਲਣਗੇ। ਦਿਵਾਲੀ ‘ਤੇ 8-10 ਵਜੇ, ਨਿਊ ਈਅਰ ‘ਤੇ 11:55-12:30 ਅਤੇ ਗੁਰਪੁਰਬ ‘ਤੇ ਸਵੇਰੇ 4-5 ਤੇ ਰਾਤ 9-10 ਵਜੇ ਹੀ ਇਜਾਜ਼ਤ ਹੋਵੇਗੀ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।