Pages

Pages

ਮਾਨ ਸਰਕਾਰ ਦਾ ਟੈਕਸ ਚੋਰਾਂ ‘ਤੇ ਵੱਡਾ ਸ਼ਿਕੰਜਾ – ਮੰਡੀ ਗੋਬਿੰਦਗੜ੍ਹ ‘ਚ 22.53 ਕਰੋੜ ਦੀ GST ਚੋਰੀ ਫੜੀ, ਮੌਕੇ ‘ਤੇ 9.50 ਕਰੋੜ ਨਕਦ ਬਰਾਮਦ।

ਜਲੰਧਰ , 8 ਸਤੰਬਰ : Prime Punjab 

ਪੰਜਾਬ ਸਰਕਾਰ ਨੇ ਟੈਕਸ ਚੋਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ 22.53 ਕਰੋੜ ਰੁਪਏ ਦੀ GST ਚੋਰੀ ਦਾ ਪਰਦਾਫਾਸ਼ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਾਰਵਾਈ ਮੰਡੀ ਗੋਬਿੰਦਗੜ੍ਹ ਸਥਿਤ ਫਰਮ ਮੈਸਰਜ਼ ਜਗਤ ਮੈਟਲਜ਼ ਪ੍ਰਾਈਵੇਟ ਲਿਮਟਿਡ ‘ਤੇ ਕੀਤੀ ਗਈ। ਵਿਭਾਗ ਦੀ ਟੀਮ ਨੇ 7 ਸਤੰਬਰ ਨੂੰ ਦੇਰ ਰਾਤ ਤੱਕ ਛਾਪਾ ਮਾਰਿਆ ਅਤੇ ਮੌਕੇ ‘ਤੇ ਹੀ 9.50 ਕਰੋੜ ਰੁਪਏ SGST ਵਜੋਂ ਨਕਦ ਜਮ੍ਹਾਂ ਕਰਵਾਏ ਗਏ।

 

ਵਿੱਤ ਮੰਤਰੀ ਨੇ ਦੱਸਿਆ ਕਿ ਡੇਟਾ ਵਿਸ਼ਲੇਸ਼ਣ ਦੌਰਾਨ ਪਤਾ ਲੱਗਾ ਕਿ ਕੰਪਨੀ ਨੇ ਲਗਭਗ 22.53 ਕਰੋੜ ਰੁਪਏ ਦਾ ਗਲਤ Input Tax Credit (ITC) ਕਲੇਮ ਕੀਤਾ ਸੀ। ਇਹ ਕਲੇਮ ਉਨ੍ਹਾਂ ਸਪਲਾਇਰਾਂ ਤੋਂ ਦਿਖਾਏ ਗਏ ਸਨ ਜਿਨ੍ਹਾਂ ਦੀ GST ਰਜਿਸਟ੍ਰੇਸ਼ਨ ਪਹਿਲਾਂ ਹੀ ਰੱਦ ਹੋ ਚੁੱਕੀ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਪੂਰੀ ਸਪਲਾਈ ਚੇਨ ਫਰਜ਼ੀ ਸੀ ਅਤੇ ਮਾਲ ਦੀ ਅਸਲ ਆਵਾਜਾਈ ਬਹੁਤ ਸ਼ੱਕੀ ਸੀ। ਵਿਚੋਲੇ ਸਪਲਾਇਰਾਂ ਨੇ ਵੀ ਰੱਦ ਡੀਲਰਾਂ ਤੋਂ ਹੀ ITC ਲਿਆ ਸੀ।

 

ਚੀਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਤਕਨਾਲੋਜੀ-ਆਧਾਰਿਤ ਇਨਫੋਰਸਮੈਂਟ ਨਾਲ ਫਰਜ਼ੀ ਬਿਲਿੰਗ ਨੈਟਵਰਕਾਂ ‘ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਹੁਣ ਵਿਭਾਗ ਦੀਆਂ ਟੀਮਾਂ ਮਾਲ ਦੀ ਅਸਲ ਰਸੀਦ, ਟੈਕਸ ਚਲਾਨਾਂ, ਈ-ਵੇਅ ਬਿੱਲਾਂ, ਵਾਹਨਾਂ ਦੇ ਰਿਕਾਰਡ, ਵਜ਼ਨ ਪਰਚੀਆਂ ਅਤੇ ਬੈਂਕ ਟਰਾਂਜੈਕਸ਼ਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਬਾਕੀ ਬਚਦੀ ਰਕਮ ਵੀ ਜਲਦ ਵਸੂਲੀ ਜਾਵੇਗੀ।

 

ਵਿੱਤ ਮੰਤਰੀ ਨੇ ਸਾਫ ਕਿਹਾ ਕਿ ਇਮਾਨਦਾਰ ਟੈਕਸ ਦਾਤਾਵਾਂ ਨੂੰ ਪੂਰਾ ਸਹਿਯੋਗ ਮਿਲੇਗਾ, ਪਰ ਟੈਕਸ ਚੋਰੀ ਪ੍ਰਤੀ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਹੈ। ਪੰਜਾਬ ‘ਚ ਪਿਛਲੇ ਇੱਕ ਸਾਲ ‘ਚ ਇਹ ਸਭ ਤੋਂ ਵੱਡੀਆਂ ਨਕਦ ਬਰਾਮਦਗੀਆਂ ‘ਚੋਂ ਇੱਕ ਹੈ। ਫਰਜ਼ੀ ITC ਨੈਟਵਰਕ ਲੋਹਾ ਅਤੇ ਸਕ੍ਰੈਪ ਕਾਰੋਬਾਰ ‘ਚ ਸਭ ਤੋਂ ਜ਼ਿਆਦਾ ਸਰਗਰਮ ਹਨ, ਜਿਸ ‘ਤੇ ਹੁਣ ਵਿਭਾਗ ਦੀ ਖਾਸ ਨਜ਼ਰ ਹੈ।