Director : Manvir Singh Walia
Editor : Jatin kumar Sahota
ਜਲੰਧਰ, 14 ਸਤੰਬਰ : Prime Punjab
ਜਲੰਧਰ ਕੋਰਟ ਕੰਪਲੈਕਸ ‘ਚ ਬੁੱਧਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਪੇਸ਼ੀ ‘ਤੇ ਆਏ ਦੋ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਲਈ ਛੱਤ ਤੋਂ ਛਾਲ ਮਾਰ ਗਏ।
ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਗੈਂਗਸਟਰਾਂ ਦੀ ਪਛਾਣ ਅਮਨ ਅਤੇ ਫਤਿਹ ਵਜੋਂ ਹੋਈ ਹੈ। ਦੋਵੇਂ ਸ਼੍ਰੀ ਦੇਵੀ ਤਲਾਬ ਮੰਦਰ ‘ਚ ਇੱਟਾਂ-ਪੱਥਰ ਮਾਰਨ ਦੇ ਮਾਮਲੇ ‘ਚ ਲੋੜੀਂਦੇ ਸਨ। ਪੁਲਿਸ ਨੂੰ ਪਤਾ ਲੱਗਾ ਕਿ ਦੋਵੇਂ ਕਿਸੇ ਹੋਰ ਕੇਸ ‘ਚ ਕੋਰਟ ‘ਚ ਪੇਸ਼ ਹੋਣ ਆਏ ਹਨ ਤਾਂ ਪੁਲਿਸ ਨੇ ਘੇਰਾਬੰਦੀ ਕਰ ਲਈ। ਆਪਣੇ ਆਪ ਨੂੰ ਘਿਰਿਆ ਦੇਖ ਦੋਵਾਂ ਨੇ ਕੋਰਟ ਦੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ।
ਪਰ ਉਨ੍ਹਾਂ ਦੀ ਇਹ ਚਾਲ ਨਾਕਾਮ ਰਹੀ। ਕੋਰਟ ‘ਚ ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਤੁਰੰਤ ਪਿੱਛਾ ਕਰਕੇ ਦੋਵਾਂ ਨੂੰ ਦਬੋਚ ਲਿਆ। ਛਾਲ ਮਾਰਨ ਦੌਰਾਨ ਗੈਂਗਸਟਰ ਅਮਨ ਦੀ ਲੱਤ ਟੁੱਟ ਗਈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਨ-ਫਤਿਹ ਗੈਂਗ ਜਲੰਧਰ ‘ਚ ਕਾਫੀ ਸਰਗਰਮ ਹੈ ਅਤੇ ਜੂਏ ਦੇ ਧੰਦੇ ਨਾਲ ਵੀ ਜੁੜਿਆ ਹੋਇਆ ਹੈ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।