Pages

Pages

ਜਲੰਧਰ ਕੈਂਟ ‘ਚ ਗੁੰਡਾਗਰਦੀ ਦਾ ਨੰਗਾ ਨਾਚ – ਮੁਹੱਲਾ ਨੰ. 30 ‘ਚ 12 ਮਿੰਟ ਤੱਕ ਤਾਬੜਤੋੜ ਫਾਇਰਿੰਗ, ਕਾਰ ਤੇ ਐਕਟਿਵਾ ਭੰਨੀਆਂ।

Director : Manvir Singh Walia 

Editor : Jatin Kumar Sahota

ਜਲੰਧਰ, 16 ਸਤੰਬਰ : Prime Punjab 

ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਕੈਂਟ ਇਲਾਕੇ ‘ਚ ਦੇਰ ਰਾਤ ਗੋਲੀਆਂ ਚੱਲਣ ਨਾਲ ਦਹਿਸ਼ਤ ਫੈਲ ਗਈ। ਮੁਹੱਲਾ ਨੰਬਰ 30 ‘ਚ ਰਾਤ 11:30 ਵਜੇ ਦੋਪਹੀਆ ਵਾਹਨਾਂ ‘ਤੇ ਸਵਾਰ 30 ਤੋਂ 35 ਨੌਜਵਾਨਾਂ ਨੇ ਪਹੁੰਚ ਕੇ ਗਾਲਾਂ ਕੱਢਦੇ ਹੋਏ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ ‘ਚ ਕੈਦ ਹੋ ਗਈ ਹੈ।

CCTV ਫੁਟੇਜ ‘ਚ ਸਾਫ ਦਿਖ ਰਿਹਾ ਹੈ ਕਿ ਬੇਖੌਫ ਹਮਲਾਵਰਾਂ ਨੇ ਕਰੀਬ 12 ਮਿੰਟ ਤੱਕ ਇਲਾਕੇ ‘ਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਗੋਲੀ ਲੱਗਣ ਨਾਲ ਇੱਕ ਕਾਰ ਅਤੇ ਦੋ ਐਕਟਿਵਾ ਨੁਕਸਾਨੀਆਂ ਗਈਆਂ ਹਨ। ਗਨੀਮਤ ਰਹੀ ਕਿ ਇਸ ਹਮਲੇ ‘ਚ ਕਿਸੇ ਵਿਅਕਤੀ ਨੂੰ ਗੋਲੀ ਨਹੀਂ ਲੱਗੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

 

ਘਟਨਾ ਦੀ ਸੂਚਨਾ ਮਿਲਦੇ ਹੀ ਕੈਂਟੋਨਮੈਂਟ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ SP ਮਾਧਵੀ ਸ਼ਰਮਾ ਨੇ ਦੱਸਿਆ ਕਿ ਰਾਤ 11 ਤੋਂ 12 ਵਜੇ ਦੇ ਵਿਚਕਾਰ ਹੱਥੋਪਾਈ ਦੌਰਾਨ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਝਗੜਾ ਇੱਕੋ ਇਲਾਕੇ ‘ਚ ਰਹਿਣ ਵਾਲੇ ਲੋਕਾਂ ਜਾਂ ਉਨ੍ਹਾਂ ਦੇ ਜਾਣਕਾਰਾਂ ਵਿਚਕਾਰ ਹੋਇਆ ਸੀ।

SP ਨੇ ਕਿਹਾ ਕਿ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਹੈ ਅਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਵੀਡੀਓ ਫੁਟੇਜ ਦੇ ਆਧਾਰ ‘ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।