Pages

Pages

ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫਲਤਾ – “ਮੰਗਲਵਾਰ ਗੈਂਗ” ਦਾ ਪਰਦਾਫਾਸ਼, 3 ਸ਼ਾਤਰ ਚੋਰ ਗ੍ਰਿਫਤਾਰ, ਲੱਖਾਂ ਦਾ ਸਾਮਾਨ ਬਰਾਮਦ।

ਚੰਡੀਗੜ੍ਹ, 16 ਸਤੰਬਰ : Prime Punjab 

ਚੰਡੀਗੜ੍ਹ ਪੁਲਿਸ ਨੇ ਚੋਰੀਆਂ ਕਰਨ ਵਾਲੇ ਹਾਈ-ਪ੍ਰੋਫਾਈਲ “ਟਿਊਜ਼ਡੇ ਗੈਂਗ” ਨੂੰ ਫੜਨ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। W/SSP ਚੰਡੀਗੜ੍ਹ ਦੀ ਅਗਵਾਈ ‘ਚ SDPO ਸੈਂਟਰਲ S.P.S ਸੋਂਧੀ ਅਤੇ SHO ਨੌਰਥ ਇੰਸਪੈਕਟਰ ਸੰਜੀਵ ਕੁਮਾਰ ਦੀ ਟੀਮ ਨੇ ਇਹ ਕਾਰਵਾਈ ਕੀਤੀ। ਇਹ ਗੈਂਗ ਸਿਰਫ ਮੰਗਲਵਾਰ ਨੂੰ ਹੀ ਚੋਰੀਆਂ ਕਰਦਾ ਸੀ ਤਾਂ ਜੋ ਪੁਲਿਸ ਦੇ ਪੈਟਰਨ ਤੋਂ ਬਚਿਆ ਜਾ ਸਕੇ ਅਤੇ ਭੀੜ-ਭਾੜ ਦਾ ਫਾਇਦਾ ਉਠਾਇਆ ਜਾ ਸਕੇ।

 

ਪੁਲਿਸ ਨੇ ਇਸ ਕਾਰਵਾਈ ‘ਚ 3 ਦੋਸ਼ੀਆਂ – ਸਤਪਾਲ ਸਿੰਘ ਵਾਸੀ ਪਲਵਲ (ਹਰਿਆਣਾ), ਰਵੀ @ ਪੰਡਿਤ ਵਾਸੀ ਪਿੰਜੌਰ ਅਤੇ 19 ਸਾਲਾ ਨਿਖਿਲ ਕੁਮਾਰ ਵਾਸੀ ਰੋਪੜ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗ ਕੋਲੋਂ ਕਾਲੀ ਹੀਰੋ ਸਪਲੈਂਡਰ, 3 ਜਾਅਲੀ ਨੰਬਰ ਪਲੇਟਾਂ (CH-01-BK-3601, CH01AM 5387, PB-65-BC-3132), ਹੈਵੀ-ਡਿਊਟੀ ਕਟਰ ਮਸ਼ੀਨ ਅਤੇ ਸੰਨ੍ਹ ਲਾਉਣ ਵਾਲੇ ਔਜ਼ਾਰ ਬਰਾਮਦ ਹੋਏ ਹਨ। ਇਹ ਲੋਕ ਹਰਿਆਣਾ-ਪੰਜਾਬ ‘ਚ ਸੇਫ ਹਾਊਸ ਬਣਾ ਕੇ ਸਮਾਨ ਲੁਕਾਉਂਦੇ ਸਨ।

 

ਇਸ ਗ੍ਰਿਫਤਾਰੀ ਨਾਲ ਥਾਣਾ-03 ‘ਚ ਦਰਜ 3 ਵੱਡੀਆਂ ਚੋਰੀਆਂ ਦੇ ਕੇਸ – FIR No. 103 (03.09.2026), FIR No. 105 (09.09.2026) ਅਤੇ FIR No. 106 (11.09.2026) ਜੋ BNS ਧਾਰਾ 305(a), 331(4) ਤਹਿਤ ਦਰਜ ਸਨ, ਟਰੇਸ ਹੋ ਗਏ ਹਨ। ਬਰਾਮਦਗੀ ‘ਚ 1 ਟਿਸੋਟ, ਹਿਊਗੋ ਬੌਸ, ਟੌਮੀ ਹਿਲਫਿਗਰ ਸਮੇਤ 7 ਬ੍ਰਾਂਡੇਡ ਘੜੀਆਂ, ਸੋਨੇ ਦੀ ਚੇਨ, ਮੋਤੀ ਮਾਲਾ, ਚਾਂਦੀ ਦੀਆਂ 8 ਪਲੇਟਾਂ, 5 ਗਲਾਸ, ਕੇਤਲੀ, ਟਰੇ, ਪਿੱਤਲ ਦੇ ਭਾਂਡੇ ਅਤੇ ਇੰਪੋਰਟਿਡ ਡਰਾਈ ਫਰੂਟ ਵੀ ਸ਼ਾਮਲ ਹਨ।

 

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਤਿੰਨੋਂ ਆਦਤਨ ਅਪਰਾਧੀ ਹਨ। ਸਤਪਾਲ ‘ਤੇ ਦਿੱਲੀ, ਨੋਇਡਾ ‘ਚ ਕਤਲ ਦੀ ਕੋਸ਼ਿਸ਼, ਡਕੈਤੀ, ਆਰਮਜ਼ ਐਕਟ ਤੇ NDPS ਦੇ 8 ਕੇਸ ਦਰਜ ਹਨ, ਜਦਕਿ ਰਵੀ ‘ਤੇ ਹਰਿਆਣਾ ਤੇ ਚੰਡੀਗੜ੍ਹ ‘ਚ ਚੋਰੀ ਦੇ 8 ਕੇਸ ਹਨ। ਫਿਲਹਾਲ ਨਿਖਿਲ ਨੂੰ ਜੁਡੀਸ਼ੀਅਲ ਕਸਟਡੀ ‘ਚ ਭੇਜਿਆ ਗਿਆ ਹੈ ਜਦਕਿ ਸਤਪਾਲ ਤੇ ਰਵੀ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਹਨ। ਚੰਡੀਗੜ੍ਹ ਪੁਲਿਸ ਦਿੱਲੀ, ਹਰਿਆਣਾ, ਯੂਪੀ ਤੇ ਪੰਜਾਬ ਪੁਲਿਸ ਨਾਲ ਮਿਲ ਕੇ ਹੋਰ ਅਣਸੁਲਝੇ ਕੇਸਾਂ ਦੀ ਵੀ ਜਾਂਚ ਕਰ ਰਹੀ ਹੈ।