Pages

Pages

ਜਲੰਧਰ ਦੇ ਕਿੰਗਰਾ ਗੇਟ ‘ਚ ਚੋਰੀ – ਐਕਟਿਵਾ ਸਵਾਰ ਚੋਰ ਦੁਕਾਨ ‘ਚੋਂ Dry Fruits, ਦੇਸੀ ਘਿਓ ਤੇ ਨਕਦੀ ਲੈ ਕੇ ਫਰਾਰ, ਪੁਲਿਸ ‘ਤੇ ਸਵਾਲ।

Director : Manvir Singh Walia 

Editor : Jatin Kumar Sahota

ਜਲੰਧਰ, 17 ਸਤੰਬਰ : Prime Punjab 

ਜਲੰਧਰ: ਥਾਣਾ 3 ਅਧੀਨ ਆਉਂਦੇ ਕਿੰਗਰਾ ਗੇਟ ‘ਚ ਚੋਰਾਂ ਨੇ ਚੱਕੀ ਤੇ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੁਕਾਨਦਾਰ ਹਰਜੀਤ ਸਿੰਘ ਹਰਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 2:30 ਵਜੇ ਬਿਨਾਂ ਨੰਬਰੀ ਚਿੱਟੀ ਐਕਟਿਵਾ ‘ਤੇ 2 ਚੋਰ ਆਏ ਅਤੇ ਦੁਕਾਨ ‘ਚੋਂ 10 ਤੋਂ 12 ਹਜ਼ਾਰ ਰੁਪਏ ਨਕਦੀ, ਬਦਾਮ, ਕਾਜੂ, ਸੌਗੀ ਸਮੇਤ ਹੋਰ Dry Fruits ਅਤੇ ਦੇਸੀ ਘਿਓ ਦੇ ਡੱਬੇ ਲੈ ਕੇ ਫਰਾਰ ਹੋ ਗਏ। ਇਸ ਨਾਲ ਕਰੀਬ 25 ਹਜ਼ਾਰ ਦਾ ਨੁਕਸਾਨ ਹੋਇਆ ਹੈ।

ਇਹ ਸਾਰੀ ਵਾਰਦਾਤ ਦੁਕਾਨ ‘ਚ ਲੱਗੇ CCTV ‘ਚ ਕੈਦ ਹੋ ਗਈ ਹੈ। ਫੁਟੇਜ ‘ਚ ਦਿਖ ਰਿਹਾ ਹੈ ਕਿ ਇੱਕ ਚੋਰ ਮੂੰਹ ਢੱਕ ਕੇ ਅੰਦਰ ਵੜਦਾ ਹੈ ਅਤੇ ਉਸਨੂੰ ਪਤਾ ਸੀ ਕਿ Dry Fruits ਕਿੱਥੇ ਪਏ ਹਨ, ਉਹ ਬੋਰੀ ‘ਚ ਪਾ ਕੇ ਸਮਾਨ ਲੈ ਜਾਂਦਾ ਹੈ ਜਦਕਿ ਦੂਜਾ ਸਾਥੀ ਬਾਹਰ ਐਕਟਿਵਾ ‘ਤੇ ਖੜ੍ਹਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਤਾਲਾ ਨਹੀਂ ਤੋੜਿਆ ਸਗੋਂ ਸ਼ਟਰ ਦੀ ਪੱਤੀ ਤੋੜ ਕੇ ਸ਼ਟਰ ਹੀ ਪੁੱਟ ਦਿੱਤਾ। ਦੁਕਾਨਦਾਰ ਰਾਤ 9 ਵਜੇ ਤਾਲਾ ਲਾ ਕੇ ਗਿਆ ਸੀ, ਸਵੇਰੇ ਗੁਆਂਢੀਆਂ ਨੇ ਸ਼ਟਰ ਉਖੜਿਆ ਦੇਖ ਕੇ ਸੂਚਨਾ ਦਿੱਤੀ।

ਪੀੜਤ ਨੇ ਅਜੇ ਤੱਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਉਸਦਾ ਕਹਿਣਾ ਹੈ ਕਿ ਇਲਾਕੇ ‘ਚ ਆਏ ਦਿਨ ਚੋਰੀਆਂ ਹੋ ਰਹੀਆਂ ਹਨ, ਆਸ-ਪਾਸ ਦੀਆਂ ਦੁਕਾਨਾਂ ‘ਚ ਵੀ ਪਹਿਲਾਂ ਚੋਰੀਆਂ ਹੋ ਚੁੱਕੀਆਂ ਹਨ। ਉਸਨੇ ਦੋਸ਼ ਲਾਇਆ ਕਿ ਨਸ਼ੇੜੀ ਨੌਜਵਾਨ ਨਸ਼ੇ ਦੀ ਪੂਰਤੀ ਲਈ ਅਜਿਹੀਆਂ ਵਾਰਦਾਤਾਂ ਕਰ ਰਹੇ ਹਨ।

ਦੁਕਾਨਦਾਰ ਦਾ ਪੁਲਿਸ ਤੋਂ ਭਰੋਸਾ ਉੱਠ ਗਿਆ ਹੈ। ਉਸਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਗੁਆਂਢੀ ਦੀ ਨਵੀਂ ਐਕਟਿਵਾ ਚੋਰੀ ਹੋਈ ਸੀ, ਥਾਣੇ ‘ਚ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਮੁਲਾਜ਼ਮ ਮੌਕੇ ‘ਤੇ ਨਹੀਂ ਆਇਆ। ਇਸੇ ਕਾਰਨ ਦੂਜੇ ਦੁਕਾਨਦਾਰਾਂ ਨੇ ਵੀ ਥਾਣੇ ਜਾਣ ਤੋਂ ਰੋਕਿਆ। ਉਸਨੇ ਰਾਤ ਦੀ ਗਸ਼ਤ ‘ਤੇ ਵੀ ਸਵਾਲ ਚੁੱਕੇ ਕਿ ਦੇਰ ਰਾਤ ਕੋਈ ਪੁਲਿਸ ਮੁਲਾਜ਼ਮ ਗਸ਼ਤ ‘ਤੇ ਨਜ਼ਰ ਨਹੀਂ ਆਉਂਦਾ।