Pages

Pages

ਪੰਜਾਬ ‘ਚ CBSE ਦੀ ਵੱਡੀ ਲਾਪਰਵਾਹੀ – ਬਾਜ਼ਾਰ ‘ਚ ਕਿਤਾਬਾਂ ਹੀ ਨਹੀਂ, ਬਿਨਾਂ ਪੜ੍ਹਾਈ ਤੋਂ ਹੀ 9ਵੀਂ ਦੇ ਇਮਤਿਹਾਨ, ਮਾਪਿਆਂ ‘ਚ ਰੋਸ।

ਜਲੰਧਰ/ਚੰਡੀਗੜ੍ਹ, 17 ਸਤੰਬਰ : Prime Punjab 

ਪੰਜਾਬ ‘ਚ CBSE ਸਕੂਲਾਂ ਦੀ ਮਨਮਾਨੀ ਅਤੇ ਬੋਰਡ ਦੀ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਨੇ ਦੋਸ਼ ਲਾਇਆ ਹੈ ਕਿ CBSE ਵੱਲੋਂ 9ਵੀਂ ਜਮਾਤ ਦੀਆਂ ਕਿਤਾਬਾਂ ਹੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ, ਪਰ ਸਕੂਲ ਬਿਨਾਂ ਪੜ੍ਹਾਈ ਤੋਂ ਹੀ ਇਮਤਿਹਾਨ ਲਈ ਜਾ ਰਹੇ ਹਨ।

 

ਮਾਪਿਆਂ ਅਨੁਸਾਰ 9ਵੀਂ ਜਮਾਤ ਦੀ ਗਣਿਤ ਭਾਗ-2 ਦੀ ਕਿਤਾਬ ਅਜੇ ਤੱਕ ਬੁੱਕ ਸਟੋਰਾਂ ‘ਤੇ ਆਈ ਹੀ ਨਹੀਂ, ਫਿਰ ਵੀ ਉਸਦਾ ਇਮਤਿਹਾਨ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਗ੍ਰਾਮਰ ਅਤੇ SST ਭਾਗ-2 ਵੀ ਬਾਜ਼ਾਰ ‘ਚ ਨਹੀਂ ਆਈ, ਪਰ ਸਕੂਲਾਂ ਨੇ ਪੇਪਰ ਲੈਣੇ ਸ਼ੁਰੂ ਕਰ ਦਿੱਤੇ ਹਨ। ਗਣਿਤ ਭਾਗ-1 ਅਤੇ ਸਾਇੰਸ ਭਾਗ-1 ਦੀਆਂ ਕਿਤਾਬਾਂ ਅੱਧਾ ਸੈਸ਼ਨ ਲੰਘਣ ਤੋਂ ਬਾਅਦ ਆਈਆਂ, ਪਰ ਬੱਚਿਆਂ ਨੂੰ ਪੜ੍ਹਾਇਆ ਤੱਕ ਨਹੀਂ ਗਿਆ।

 

ਮਾਪਿਆਂ ਦਾ ਕਹਿਣਾ ਹੈ ਕਿ ਇਹ ਸਿੱਧਾ-ਸਿੱਧਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ਸਕੂਲਾਂ ਦਾ ਇੱਕੋ ਮਕਸਦ ਸਿਰਫ ਫੀਸਾਂ ਲੁੱਟਣਾ ਰਹਿ ਗਿਆ ਹੈ, ਜਦਕਿ ਪੜ੍ਹਾਈ ਨਾਂ-ਮਾਤਰ ਹੈ। ਬਿਨਾਂ ਕਿਤਾਬਾਂ ਅਤੇ ਬਿਨਾਂ ਪੜ੍ਹਾਈ ਤੋਂ ਇਮਤਿਹਾਨ ਲੈਣ ਨਾਲ ਵਿਦਿਆਰਥੀ ਮਾਨਸਿਕ ਦਬਾਅ ‘ਚ ਹਨ।

 

ਮਾਪਿਆਂ ਨੇ ਪੰਜਾਬ ਸਰਕਾਰ ਅਤੇ CBSE ਬੋਰਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਸਕੂਲਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਰੀਆਂ ਕਿਤਾਬਾਂ ਸਮੇਂ ਸਿਰ ਉਪਲਬਧ ਕਰਵਾ ਕੇ ਸਿਲੇਬਸ ਪੂਰਾ ਕਰਵਾਇਆ ਜਾਵੇ।