ਜਲੰਧਰ ਦਿਹਾਤੀ, 18 ਸਤੰਬਰ : Prime Punjab
SSP ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ CIA ਸਟਾਫ਼ ਜਲੰਧਰ ਦਿਹਾਤੀ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਦੋ ਵੱਖ-ਵੱਖ ਕਾਰਵਾਈਆਂ ‘ਚ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਕੁੱਲ 216 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਕਾਰਵਾਈ SP ਵਿਨੀਤ ਅਹਲਾਵਤ ਅਤੇ DSP ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਨੇ ਕੀਤੀ।
ਪਹਿਲੀ ਕਾਰਵਾਈ 13 ਸਤੰਬਰ ਨੂੰ ਕਰਤਾਰਪੁਰ-ਕਪੂਰਥਲਾ ਰੋਡ ‘ਤੇ ਹੋਈ, ਜਿੱਥੇ ASI ਬਲਵਿੰਦਰ ਸਿੰਘ ਦੀ ਟੀਮ ਨੇ ਹਮੀਰਾ ਵਾਸੀ ਕਸ਼ਮੀਰ ਸਿੰਘ ਉਰਫ਼ ਸ਼ੀਰਾ ਨੂੰ ਕਾਬੂ ਕਰਕੇ 116 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਕਰਤਾਰਪੁਰ ‘ਚ FIR ਨੰ. 191 ਦਰਜ ਹੈ। ਦੂਜੀ ਕਾਰਵਾਈ 17 ਸਤੰਬਰ ਨੂੰ ਲਾਂਬੜਾ ‘ਚ ASI ਸੁਭਾਸ਼ ਕੁਮਾਰ ਦੀ ਟੀਮ ਨੇ ਕੀਤੀ, ਜਿੱਥੇ ਨਿੱਝਰਾਂ ਅੱਡੇ ਤੋਂ ਸਰਬਜੀਤ ਸਿੰਘ ਉਰਫ਼ ਬੱਬੀ ਵਾਸੀ ਲਤੀਆਂਵਾਲ ਨੂੰ 100 ਗ੍ਰਾਮ ਹੈਰੋਇਨ ਸਮੇਤ ਫੜਿਆ। ਥਾਣਾ ਲਾਂਬੜਾ ‘ਚ FIR ਨੰ. 109 ਦਰਜ ਹੈ।
ਜਾਂਚ ‘ਚ ਵੱਡਾ ਖੁਲਾਸਾ ਹੋਇਆ ਹੈ ਕਿ ਦੋਵੇਂ ਮੁਲਜ਼ਮ ਪੁਰਾਣੇ ਨਸ਼ਾ ਤਸਕਰ ਹਨ। ਕਸ਼ਮੀਰ ਸਿੰਘ ‘ਤੇ ਪਹਿਲਾਂ ਹੀ NDPS ਦੇ 8 ਸਮੇਤ 9 ਕੇਸ ਦਰਜ ਹਨ, ਜਦਕਿ ਸਰਬਜੀਤ ‘ਤੇ ਵੀ 4 NDPS ਕੇਸ ਹਨ। ਦੋਵੇਂ ਜ਼ਮਾਨਤ ‘ਤੇ ਬਾਹਰ ਆ ਕੇ ਫਿਰ ਤਸਕਰੀ ‘ਚ ਲੱਗ ਗਏ ਸਨ।
ਪੁਲਿਸ ਨੇ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਹੈ। ਰਿਮਾਂਡ ਦੌਰਾਨ ਹੈਰੋਇਨ ਦੇ ਸਰੋਤ, ਅੱਗੇ-ਪਿੱਛੇ ਦੇ ਲਿੰਕ ਅਤੇ ਨਸ਼ੇ ਦੀ ਕਮਾਈ ਨਾਲ ਬਣਾਈ ਜਾਇਦਾਦ ਦੀ ਜਾਂਚ ਕੀਤੀ ਜਾਵੇਗੀ। SSP ਨੇ ਕਿਹਾ ਕਿ ਨਸ਼ਾ ਨੈੱਟਵਰਕ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।