ਮੋਹਾਲੀ, 23 ਸਤੰਬਰ : Prime Punjab
ਮੋਹਾਲੀ ਸਥਿਤ ਗਮਾਡਾ ਦਫ਼ਤਰ ਦੇ ਬਿਲਕੁਲ ਨੇੜੇ ਦੀਆਂ 2 ਪ੍ਰਾਈਮ ਨਿਲਾਮੀ ਸਾਈਟਾਂ ਨੂੰ ਲੈ ਕੇ ਈਡੀ ਨੇ ਵੱਡੀ ਰੇਡ ਕੀਤੀ ਹੈ। ਇਹ ਸਾਈਟਾਂ ਤ੍ਰਿਪੁਤੀ ਇੰਨਫਰਾ ਅਤੇ ਮੇਰਾ ਬਾਬਾ ਗਰੁੱਪ ਨਾਲ ਜੁੜੀਆਂ ਦੱਸੀਆਂ ਜਾ ਰਹੀਆਂ ਹਨ, ਜਿਸ ਦੇ ਪ੍ਰਮੋਟਰ ਜਗਮੋਹਨ ਗਰਗ ਹਨ। ਈਡੀ ਦੀ ਮਨੀ ਲਾਂਡਰਿੰਗ ਜਾਂਚ ‘ਚ ਇਹ ਖੁਲਾਸਾ ਹੋਇਆ ਹੈ।
ਜਾਂਚ ਅਨੁਸਾਰ ਕੰਪਨੀ ਨੇ ਪ੍ਰਾਪਰਟੀ ਦੀਆਂ ਕੀਮਤਾਂ ਘੱਟ ਹੋਣ ਦਾ ਹਵਾਲਾ ਦੇ ਕੇ ਕਈ ਸਾਲਾਂ ਤੱਕ ਗਮਾਡਾ ਨੂੰ ਬਣਦੀ ਰਕਮ ਦਾ ਭੁਗਤਾਨ ਨਹੀਂ ਕੀਤਾ। ਪਿਛਲੇ 5 ਸਾਲਾਂ ‘ਚ ਮੋਹਾਲੀ ‘ਚ ਜ਼ਮੀਨਾਂ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਉਣ ਤੋਂ ਬਾਅਦ ਕੰਪਨੀ ਨੇ ਗਮਾਡਾ ਦਫ਼ਤਰ ‘ਚੋਂ ਆਪਣੀਆਂ ਫਾਈਲਾਂ ਬਾਹਰ ਕਢਵਾਈਆਂ ਅਤੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕਰੋੜਾਂ ਰੁਪਏ ਦਾ ਵਿਆਜ ਅਤੇ ਜੁਰਮਾਨਾ ਮੁਆਫ ਕਰਵਾ ਲਿਆ।
ਇਸ ਵਿਆਜ ਮੁਆਫੀ ਤੋਂ ਬਾਅਦ ਹੀ ਕੰਪਨੀ ਦਾ ਪ੍ਰੋਜੈਕਟ ਸ਼ੁਰੂ ਹੋ ਗਿਆ, ਜਿਸ ਨਾਲ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਹੈ। ਈਡੀ ਅਧਿਕਾਰੀ ਹੁਣ ਇਸ ਮੁਆਫੀ ਦੇ ਠੋਸ ਆਧਾਰ ਅਤੇ ਇਸ ਪਿੱਛੇ ਹੋਏ ਲੈਣ-ਦੇਣ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੇ 3 ਸਾਲ ਪਹਿਲਾਂ ਵੀ ਤੂਲ ਫੜਿਆ ਸੀ।
ਈਡੀ ਦਾ ਮੰਨਣਾ ਹੈ ਕਿ ਇਸ ‘ਚ ਕੰਪਨੀ ਦੇ ਪ੍ਰਮੋਟਰਾਂ ਨਾਲ ਜੁੜੀਆਂ ਹੋਰ ਕਈ ਫਰੰਟ ਕੰਪਨੀਆਂ ਦੀ ਵੀ ਭੂਮਿਕਾ ਹੈ। ਛਾਪੇ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਲੈਣ-ਦੇਣ ਦੇ ਰਿਕਾਰਡ ਕਬਜ਼ੇ ‘ਚ ਲਏ ਗਏ ਹਨ। ਜਲਦ ਹੀ ਗਮਾਡਾ ਦੇ ਕੁਝ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।