ਜਲੰਧਰ, 24 ਸਤੰਬਰ : Prime Punjab
ਜਲੰਧਰ ਸਿਵਲ ਹਸਪਤਾਲ ‘ਚ ਅੱਜ ਸਵੇਰੇ 10 ਵਜੇ ਇੱਕ ਸ਼ਰਮਨਾਕ ਘਟਨਾ ਵਾਪਰੀ। ਕ੍ਰਿਸ਼ਨਾ ਲੈਬ ਦੇ ਬਾਹਰ ਸੁਸ਼ੀਲਾ ਨਾਮ ਦੀ ਔਰਤ ਨੇ ਜ਼ਮੀਨ ‘ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਹ ਪੂਰੀ ਘਟਨਾ ਹਸਪਤਾਲ ਅੰਦਰ ਹੀ ਵਾਪਰੀ, ਜਿੱਥੇ ਡਾਕਟਰ ਰਾਊਂਡ ‘ਤੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਦਰਦ ਨਾਲ ਤੜਫ ਰਹੀ ਔਰਤ ‘ਤੇ ਪਈ। ਉਸ ਤੋਂ ਬਾਅਦ ਸਟਾਫ ਨੂੰ ਬੁਲਾ ਕੇ ਸਟ੍ਰੈਚਰ ਮੰਗਵਾਇਆ ਗਿਆ।
ਇਸ ਮਾਮਲੇ ‘ਤੇ ਮੈਡੀਕਲ ਸੁਪਰਡੈਂਟ ਨਮਿਤਾ ਘਈ ਨੇ ਬਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੋਰਾਇਆ ਦੀ ਰਹਿਣ ਵਾਲੀ ਸੁਸ਼ੀਲਾ ਪਤਨੀ ਕੁਮਾਰ ਦੇ ਪਹਿਲਾਂ ਤੋਂ 4 ਬੱਚੇ ਹਨ ਅਤੇ ਇਹ 5ਵੀਂ ਡਿਲੀਵਰੀ ਸੀ। ਗੋਰਾਇਆ ਤੋਂ ਹਸਪਤਾਲ ਆਉਂਦੇ ਸਮੇਂ ਹੀ ਉਸਨੂੰ ਲੇਬਰ ਪੇਨ ਸ਼ੁਰੂ ਹੋ ਗਈ ਸੀ। ਡਾਕਟਰ ਨੇ ਬੱਚੇ ਨੂੰ ਰਿਸੀਵ ਕੀਤਾ ਅਤੇ ਮਾਂ-ਬੱਚੇ ਨੂੰ ਗਾਇਨੀ ਵਾਰਡ ‘ਚ ਦਾਖਲ ਕਰਵਾਇਆ। ਦੋਵਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਇਸ ਘਟਨਾ ‘ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਿਸ ਸਟ੍ਰੈਚਰ ‘ਤੇ ਔਰਤ ਨੂੰ ਲਿਜਾਇਆ ਗਿਆ, ਉਸ ‘ਤੇ ਕੋਈ ਚਾਦਰ ਤੱਕ ਨਹੀਂ ਵਿਛੀ ਹੋਈ ਸੀ। ਇਸ ‘ਤੇ MS ਨਮਿਤਾ ਘਈ ਨੇ ਕਿਹਾ ਕਿ ਜਲਦਬਾਜ਼ੀ ‘ਚ ਸਟ੍ਰੈਚਰ ਲਿਆਂਦਾ ਗਿਆ ਸੀ, ਇਸ ਕਰਕੇ ਅਜਿਹਾ ਹੋਇਆ। ਪਰ ਸਵਾਲ ਉੱਠਦਾ ਹੈ ਕਿ ਸਿਵਲ ਹਸਪਤਾਲ ‘ਚ ਹਰ ਵੇਲੇ ਐਮਰਜੈਂਸੀ ਲਈ ਤਿਆਰ ਸਟ੍ਰੈਚਰ ਕਿਉਂ ਨਹੀਂ ਹੁੰਦੇ?
ਮੈਡੀਕਲ ਸੁਪਰਡੈਂਟ ਨੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਦ ਸ਼ੁਰੂ ਹੁੰਦੇ ਹੀ ਤੁਰੰਤ ਡਾਕਟਰਾਂ ਨਾਲ ਸੰਪਰਕ ਕਰਨ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਫਟਕਾਰ ਲਗਾਈ ਜੋ ਮਦਦ ਕਰਨ ਦੀ ਬਜਾਏ ਔਰਤ ਦੀ ਵੀਡੀਓ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਵੀਡੀਓ ਬਣਾਉਣ ਦੀ ਬਜਾਏ ਡਾਕਟਰਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ, ਤਾਂ ਜੋ ਮਾਂ-ਬੱਚੇ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ। ਗਨੀਮਤ ਰਹੀ ਕਿ ਦੋਵੇਂ ਸੁਰੱਖਿਅਤ ਹਨ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।