Pages

Pages

ਸਰਹੱਦ ਪਾਰੋਂ ਆਈ 30 ਕਰੋੜ ਦੀ ਹੈਰੋਇਨ ਜ਼ੀਰਾ ਪੁਲਿਸ ਨੇ ਕੀਤੀ ਜ਼ਬਤ – ਫਿਰੋਜ਼ਪੁਰ ‘ਚ 3 ਸਮੱਗਲਰ ਗ੍ਰਿਫਤਾਰ।

ਫ਼ਿਰੋਜ਼ਪੁਰ, 25 ਸਤੰਬਰ : Prime Punjab 

ਨਸ਼ਾ ਤਸਕਰਾਂ ‘ਤੇ ਫਿਰੋਜ਼ਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।ਜਾਣਕਾਰੀ ਅਨੁਸਾਰ CIA ਜ਼ੀਰਾ ਦੀ ਟੀਮ ਨੇ ਖੁਫੀਆ ਇਨਪੁਟ ਮਿਲਣ ‘ਤੇ ਘੇਰਾਬੰਦੀ ਕਰਕੇ ਤਿੰਨ ਨੌਜਵਾਨਾਂ ਨੂੰ ਫੜਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 6.275 ਕਿਲੋ ਹੈਰੋਇਨ ਮਿਲੀ, ਜਿਸਦੀ ਇੰਟਰਨੈਸ਼ਨਲ ਕੀਮਤ 30 ਕਰੋੜ ਰੁਪਏ ਤੋਂ ਵੱਧ ਬਣਦੀ ਹੈ।

 

SSP ਭੂਪਿੰਦਰ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਕਿ ਇਹ ਕੰਸਾਈਂਨਮੈਂਟ ਪਾਕਿਸਤਾਨ ਤੋਂ ਡਰੋਨ ਜਾਂ ਹੋਰ ਜ਼ਰੀਏ ਭੇਜੀ ਗਈ ਸੀ। ਫੜੇ ਗਏ ਤਸਕਰ ਅੱਗੇ ਇਸਨੂੰ ਸਪਲਾਈ ਕਰਨ ਜਾ ਰਹੇ ਸਨ।

 

ਪੁਲਿਸ ਹੁਣ ਗ੍ਰਿਫਤਾਰ ਮੁਲਜ਼ਮਾਂ ਦੇ ਬੈਕਵਰਡ-ਫਾਰਵਰਡ ਲਿੰਕ ਖੰਗਾਲ ਰਹੀ ਹੈ। ਇਸ ਗੈਂਗ ਦੇ 2 ਹੋਰ ਮੈਂਬਰ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।