ਲੁਧਿਆਣਾ, 26 ਸਤੰਬਰ : Prime Punjab
ਲੁਧਿਆਣਾ ‘ਚ ਨਸ਼ਾ ਕਰਨ ਲਈ ਪੁਲਿਸ ਦੀ ਵਰਦੀ ਦਾ ਸਹਾਰਾ ਲੈਣ ਵਾਲੇ ਤਿੰਨ ਨੌਜਵਾਨਾਂ ਨੂੰ ਨਿਹੰਗ ਸਿੰਘਾਂ ਨੇ ਸਬਕ ਸਿਖਾਇਆ। ਮਾਮਲਾ ਥਾਣਾ ਦੇਹਲੋਂ ਦੇ ਪਿੰਡ ਗੋਪਾਲਪੁਰ ਦਾ ਹੈ, ਜਿੱਥੇ ਦਾਣਾ ਮੰਡੀ ਕੋਲ ਖਾਲੀ ਪਲਾਟ ‘ਚ ਅਜੇ ਸ਼ਰਮਾ, ਆਕਾਸ਼ਦੀਪ ਅਤੇ ਗੁਰਕੀਰਤ ਸਿੰਘ ਪੰਜਾਬ ਪੁਲਿਸ ਦਾ ਲੋਗੋ ਲੱਗੀ ਟੀ-ਸ਼ਰਟ ਅਤੇ ਖਾਕੀ ਪੈਂਟ ਪਾ ਕੇ ਚਿੱਟਾ ਪੀ ਰਹੇ ਸਨ।
ਨਿਹੰਗ ਸਿੰਘਾਂ ਨੇ ਤਿੰਨਾਂ ਨੂੰ ਘੇਰ ਕੇ ਕਾਬੂ ਕਰ ਲਿਆ। ਇਸ ਦੌਰਾਨ ਇੱਕ ਮੁਲਜ਼ਮ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਪੁਲਿਸ ਹਰਕਤ ‘ਚ ਆਈ। ਪੁਲਿਸ ਨੇ ਸਾਫ ਕੀਤਾ ਕਿ ਤਿੰਨੇ ਨੌਜਵਾਨ ਫਰਜ਼ੀ ਹਨ ਅਤੇ ਉਨ੍ਹਾਂ ਦਾ ਵਿਭਾਗ ਨਾਲ ਕੋਈ ਲੈਣਾ-ਦੇਣਾ ਨਹੀਂ।
ਉਧਰ, ਇਸ ਮਾਮਲੇ ‘ਚ ਦੇਰੀ ਅਤੇ ਲਾਪਰਵਾਹੀ ‘ਤੇ CP ਸਵਪਨ ਸ਼ਰਮਾ ਨੇ ਵੱਡੀ ਕਾਰਵਾਈ ਕੀਤੀ ਹੈ। ਥਾਣਾ ਦੇਹਲੋਂ ਦੇ SHO ਇੰਸਪੈਕਟਰ ਵਿਜੇ ਕੁਮਾਰ ਨੂੰ ਲਾਈਨ ਹਾਜ਼ਰ ਕਰਕੇ ਉਸ ਖਿਲਾਫ ਵਿਭਾਗੀ ਜਾਂਚ ਬਿਠਾ ਦਿੱਤੀ ਗਈ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।