Pages

Pages

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਸ਼ਾਮਲ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਕਈ ATM ਕਾਰਡ ਬਰਾਮਦ।

ਜਲੰਧਰ, 27 ਸਤੰਬਰ : Prime Punjab 

ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਸਤਿੰਦਰ ਸਿੰਘ, IPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਲੁੱਟ-ਖੋਹ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਵਿਅਕਤੀਆਂ ਖਿਲਾਫ ਮੁਹਿੰਮ ਜਾਰੀ ਹੈ।

 

ਡੀ.ਸੀ.ਪੀ. (ਸਿਟੀ) ਸ੍ਰੀ ਆਦਿਤਿਆ ਐਸ. ਵਾਰੀਅਰ, ਏ.ਡੀ.ਸੀ.ਪੀ.-1 ਸ੍ਰੀ ਮੁਖਤਿਆਰ ਸਿੰਘ ਅਤੇ ਏ.ਸੀ.ਪੀ. ਸੈਂਟਰਲ ਸ੍ਰੀ ਰਾਜੇਸ਼ ਠਾਕੁਰ ਦੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਅਨੂੰ ਪਲਿਆਲ, SHO ਥਾਣਾ ਡਵੀਜ਼ਨ ਨੰਬਰ 2 ਦੀ ਅਗਵਾਈ ‘ਚ ਥਾਣਾ ਡਵੀਜ਼ਨ ਨੰਬਰ 2 ਦੀ ਟੀਮ ਨੇ ATM ਸਬੰਧੀ ਲੁੱਟ ਦੀਆਂ ਵਾਰਦਾਤਾਂ ‘ਚ ਸ਼ਾਮਲ 2 ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਹੈ।

 

25.09.2026 ਨੂੰ ਗੁਰਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੈਨਿਕ ਐਨਕਲੇਵ, ਰਾਮਾ ਮੰਡੀ, ਜਲੰਧਰ ਦੇ ਬਿਆਨ ‘ਤੇ ਥਾਣਾ ਡਵੀਜ਼ਨ ਨੰਬਰ 2 ‘ਚ FIR ਨੰਬਰ 172 ਮਿਤੀ 25.09.2026, ਧਾਰਾ 304, 62, 3(5), 318(4) BNS ਤਹਿਤ ਦਰਜ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ 25.09.2026 ਨੂੰ ਸ਼ਾਮ ਕਰੀਬ 4:15 ਵਜੇ ਜਦੋਂ ਉਹ ਬਸਤੀ ਅੱਡਾ ਨੇੜੇ HDFC ਬੈਂਕ ਦੇ ATM ‘ਚੋਂ ਪੈਸੇ ਕਢਵਾ ਰਿਹਾ ਸੀ ਤਾਂ ਦੋ ਵਿਅਕਤੀਆਂ ਨੇ ਆ ਕੇ ਉਸ ਤੋਂ ਜ਼ਬਰਦਸਤੀ ਪੈਸੇ ਖੋਹ ਲਏ। ਦੋਵਾਂ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਲੋਕਾਂ ਨੇ ਫੜ ਲਿਆ, ਜਦਕਿ ਉਨ੍ਹਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਵੱਖ-ਵੱਖ ਬੈਂਕਾਂ ਦੇ ਕਈ ATM ਕਾਰਡ ਬਰਾਮਦ ਹੋਏ।

 

ਜਾਂਚ ਦੌਰਾਨ ਮੁਲਜ਼ਮ ਦੀਪਕ ਉਰਫ਼ ਗੱਗੀ ਪੁੱਤਰ ਸਵਰਗਵਾਸੀ ਕਾਂਤੀ ਪ੍ਰਸ਼ਾਦ ਅਤੇ ਖੁਸ਼ਵੰਤ ਕੁਮਾਰ ਉਰਫ਼ ਚਿੰਟੂ ਪੁੱਤਰ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ।

 

ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਵਾਰਦਾਤਾਂ ‘ਚ ਉਨ੍ਹਾਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਸਕੇ।