Pages

Pages

ਜਲੰਧਰ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵੱਡੀ ਸਫਲਤਾ: 2 ਕਿਲੋ ਹੈਰੋਇਨ, 7.80 ਲੱਖ ਡਰੱਗ ਮਨੀ, ਪਿਸਤੌਲ ਤੇ 2 ਲਗਜ਼ਰੀ ਕਾਰਾਂ ਸਮੇਤ 2 ਤਸਕਰ ਕਾਬੂ।

Director : Manvir Singh Walia 

Editor : Jatin Kumar Sahota 

ਜਲੰਧਰ, 01 ਅਕਤੂਬਰ : Prime Punjab 

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵੱਡੀ ਕਾਰਵਾਈ ਕਰਦਿਆਂ ਹੈਰੋਇਨ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸਪੈਸ਼ਲ ਸੈੱਲ ਦੀ ਟੀਮ ਨੇ 2 ਮੁਲਜ਼ਮਾਂ ਨੂੰ 2 ਕਿਲੋਗ੍ਰਾਮ ਹੈਰੋਇਨ, 7.80 ਲੱਖ ਰੁਪਏ ਡਰੱਗ ਮਨੀ, 32 ਬੋਰ ਪਿਸਤੌਲ ਸਮੇਤ 5 ਜਿੰਦਾ ਰੌਂਦਾਂ ਅਤੇ 2 ਕਾਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਕਮਿਸ਼ਨਰ ਸਤਿੰਦਰ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ ‘ਤੇ DCP ਮਨਪ੍ਰੀਤ ਢਿੱਲੋਂ ਅਤੇ ADCP ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ SI ਮਨਜਿੰਦਰ ਸਿੰਘ ਦੀ ਟੀਮ ਨੇ ਕੀਤੀ।

 

ਪੁਲਿਸ ਨੇ ਨਾਕਾ ਵਾਲਾ ਬਾਗ ਨੇੜੇ ਤਿਲਕ ਨਗਰ, ਟੀ-ਪੁਆਇੰਟ ‘ਤੇ ਨਾਕਾਬੰਦੀ ਦੌਰਾਨ ਚਿੱਟੀ Hyundai i20 ਕਾਰ ਨੰਬਰ PB-91-6313 ਨੂੰ ਰੋਕਿਆ। ਕਾਰ ਚਾਲਕ ਦੀ ਪਛਾਣ ਦੀਪਕ ਉਰਫ ਦੀਪੂ ਵਾਸੀ ਹੁਸ਼ਿਆਰਪੁਰ ਹਾਲ ਕਿਰਾਏਦਾਰ ਓਬਰਾਏ ਨਗਰ ਜਲੰਧਰ ਵਜੋਂ ਹੋਈ। ਤਲਾਸ਼ੀ ਦੌਰਾਨ ਉਸਦੀ ਕਾਰ ‘ਚੋਂ 1 ਕਿਲੋ ਹੈਰੋਇਨ ਅਤੇ 7 ਲੱਖ ਦੀ ਡਰੱਗ ਮਨੀ ਬਰਾਮਦ ਹੋਈ। ਇਸ ‘ਤੇ ਥਾਣਾ ਭਾਰਗੋ ਕੈਂਪ ‘ਚ FIR ਨੰਬਰ 267 ਅ/ਧ 21C/27A-61-85 NDPS Act ਅਤੇ Arms Act ਤਹਿਤ ਮਾਮਲਾ ਦਰਜ ਕੀਤਾ ਗਿਆ।

 

ਪੁਲਿਸ ਰਿਮਾਂਡ ਦੌਰਾਨ ਦੀਪਕ ਦੇ ਖੁਲਾਸੇ ‘ਤੇ ਦੂਜੇ ਸਾਥੀ ਸਾਹਿਲ ਉਰਫ ਪਾਲੀ ਪੁੱਤਰ ਰਵੀ ਕੁਮਾਰ ਨੂੰ 30.09.2026 ਨੂੰ ਕਰੋਲ ਬਾਗ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ। ਸਾਹਿਲ ਦੀ Hyundai Verna ਕਾਰ ਨੰਬਰ PB08-FM-7999 ‘ਚੋਂ 1 ਕਿਲੋ ਹੋਰ ਹੈਰੋਇਨ, 32 ਬੋਰ ਦਾ ਪਿਸਤੌਲ ਅਤੇ 5 ਰੌਂਦ ਬਰਾਮਦ ਹੋਏ। ਕੁੱਲ ਬਰਾਮਦਗੀ 2 ਕਿਲੋ ਹੈਰੋਇਨ, 7.80 ਲੱਖ ਨਕਦੀ, ਹਥਿਆਰ ਅਤੇ 2 ਕਾਰਾਂ ਹੋ ਗਈ।

 

ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਦੀਪਕ ਉਰਫ ਦੀਪੂ ਕੋਈ ਪਹਿਲੀ ਵਾਰੀ ਨਹੀਂ ਫੜਿਆ ਗਿਆ। ਉਸ ‘ਤੇ ਪਹਿਲਾਂ ਹੀ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ ‘ਚ NDPS Act ਦੇ 3 ਮਾਮਲੇ ਦਰਜ ਹਨ – ਮੁਕੱਦਮਾ ਨੰ. 206/2022, 153/2024 ਅਤੇ 97/2025। ਜਦਕਿ ਸਾਹਿਲ ‘ਤੇ ਪਹਿਲਾ ਕੋਈ ਕੇਸ ਦਰਜ ਨਹੀਂ ਹੈ। ਪੁਲਿਸ ਹੁਣ ਦੋਵਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਨੈੱਟਵਰਕ ਦੇ ਅੱਗੇ-ਪਿੱਛੇ ਦੇ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ।