ਅੰਮ੍ਰਿਤਸਰ, 01 ਅਕਤੂਬਰ : Prime Punjab
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 3 ਵੱਖ-ਵੱਖ ਆਪ੍ਰੇਸ਼ਨਾਂ ‘ਚ ਨਸ਼ਾ ਤੇ ਹਥਿਆਰ ਤਸਕਰੀ ਕਰਨ ਵਾਲੇ 3 ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 5 ਵਿਅਕਤੀਆਂ ਨੂੰ 13 ਪਿਸਤੌਲਾਂ ਅਤੇ 3.267 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸਦੀ ਜਾਣਕਾਰੀ ਖੁਦ DGP ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਕ੍ਰਿਸ਼ ਗੋਲਡ (20) ਲੋਹਗੜ੍ਹ, ਕੁਨਾਲ ਮਹਿਤਾ ਉਰਫ ਕੰਨੂ (21) ਕਟੜਾ ਡੁੱਲੋ, ਰੌਬਿਨ (21) ਹਿੰਦੁਸਤਾਨ ਬਸਤੀ, ਜਸਕਰਨ ਸਿੰਘ ਉਰਫ ਜੱਸ (36) ਭੂਟਾਨਪੁਰਾ ਅੰਮ੍ਰਿਤਸਰ ਅਤੇ ਜੋਬਨਪ੍ਰੀਤ ਸਿੰਘ ਉਰਫ ਜੋਬਨ (22) ਨੌਸ਼ਹਿਰਾ ਢੱਲਾ ਤਰਨਤਾਰਨ ਵਜੋਂ ਹੋਈ ਹੈ। ਇਨ੍ਹਾਂ ‘ਚੋਂ ਜਸਕਰਨ ਉਰਫ ਜੱਸ ਆਦਤਨ ਅਪਰਾਧੀ ਹੈ ਜਿਸ ‘ਤੇ ਪਹਿਲਾਂ ਹੀ NDPS ਅਤੇ Arms Act ਦੇ 5 ਮਾਮਲੇ ਦਰਜ ਹਨ।
CP ਅੰਮ੍ਰਿਤਸਰ ਹਰਮਨਬੀਰ ਗਿੱਲ ਨੇ ਦੱਸਿਆ ਕਿ ਪਹਿਲੇ ਆਪ੍ਰੇਸ਼ਨ ‘ਚ ਕ੍ਰਿਸ਼ ਅਤੇ ਕੁਨਾਲ ਨੂੰ 2 ਪਿਸਤੌਲਾਂ ਸਮੇਤ ਫੜਿਆ, ਫਿਰ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ 3 ਹੋਰ ਪਿਸਤੌਲ, 14 ਜਿੰਦਾ ਕਾਰਤੂਸ ਅਤੇ 1.227 ਕਿਲੋ ਹੈਰੋਇਨ ਬਰਾਮਦ ਕਰਕੇ ਸਾਥੀ ਰੌਬਿਨ ਨੂੰ ਸਿਵਲ ਲਾਈਨ ਤੋਂ ਕਾਬੂ ਕੀਤਾ। ਦੂਜੇ ਆਪ੍ਰੇਸ਼ਨ ‘ਚ ਇੱਕ ਕਾਰ ਰੋਕ ਕੇ ਜਸਕਰਨ ਕੋਲੋਂ 2.040 ਕਿਲੋ ਹੈਰੋਇਨ ਬਰਾਮਦ ਕੀਤੀ, ਜਦਕਿ ਤੀਜੇ ਆਪ੍ਰੇਸ਼ਨ ‘ਚ ਜੋਬਨਪ੍ਰੀਤ ਕੋਲੋਂ 8 PX-3 ਪਿਸਤੌਲ ਅਤੇ 8 ਜਿੰਦਾ ਕਾਰਤੂਸ ਮਿਲੇ। ਕੁੱਲ 13 ਪਿਸਤੌਲਾਂ ‘ਚ 8 PX-3 .30 ਬੋਰ, 3 .30 ਬੋਰ, ਇੱਕ 9MM ਗਲਾਕ ਅਤੇ ਇੱਕ 9MM ਪਿਸਤੌਲ ਸ਼ਾਮਲ ਹਨ।
ਇਸ ਸਬੰਧੀ 3 ਵੱਖ-ਵੱਖ FIR ਦਰਜ ਕੀਤੀਆਂ ਗਈਆਂ ਹਨ। FIR ਨੰਬਰ 168 ਮਿਤੀ 25.09.2026 ਥਾਣਾ ਡੀ-ਡਵੀਜ਼ਨ, FIR ਨੰਬਰ 228 ਮਿਤੀ 28.09.2026 ਥਾਣਾ ਡੀ-ਡਵੀਜ਼ਨ ਅਤੇ FIR ਨੰਬਰ 230 ਮਿਤੀ 29.09.2026 ਥਾਣਾ ਛੇਹਰਟਾ ਵਿਖੇ NDPS ਅਤੇ Arms Act ਤਹਿਤ। DGP ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਖੇਤਰ ‘ਚ ਹਥਿਆਰ ਅਤੇ ਨਸ਼ੇ ਸਪਲਾਈ ਕਰ ਰਹੇ ਸਨ ਤੇ ਵਿਦੇਸ਼ਾਂ ‘ਚ ਬੈਠੇ ਹੈਂਡਲਰਾਂ ਦੀ ਭੂਮਿਕਾ ਦੀ ਜਾਂਚ ਲਈ ਅਗਲੇਰੀ ਤਫਤੀਸ਼ ਜਾਰੀ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।