Director : Manvir Singh Walia
Editor : Jatin Kumar Sahota
ਜਲੰਧਰ , 03 ਅਕਤੂਬਰ : Prime Punjab
ਜਲੰਧਰ ਦਿਹਾਤੀ – ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਆਈਏ ਸਟਾਫ ਜਲੰਧਰ ਦਿਹਾਤੀ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਐਸ.ਆਈ. ਕਸ਼ਮੀਰ ਸਿੰਘ ਦੀ ਟੀਮ ਨੇ ਨਕੋਦਰ ਦੀ ਦਾਣਾ ਮੰਡੀ ‘ਚੋਂ ਇੱਕ ਚਿੱਟੇ ਰੰਗ ਦੇ ਕੈਂਟਰ ਨੰਬਰ HR-69-C-1590 ‘ਚੋਂ 405 ਕਿਲੋਗ੍ਰਾਮ ਡੋਡੇ ਪੋਸਤ ਬਰਾਮਦ ਕੀਤੇ ਹਨ। ਪੁਲਿਸ ਨੇ ਮੌਕੇ ‘ਤੇ ਮੁਲਜ਼ਮ ਨੂੰ ਕਾਬੂ ਕਰ ਲਿਆ, ਜੋ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਗ੍ਰਿਫਤਾਰ ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਉਰਫ ਕਾਲੀ ਪੁੱਤਰ ਦਲੀਪ ਸਿੰਘ ਵਾਸੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਕੈਂਟਰ ‘ਚੋਂ 27 ਪਲਾਸਟਿਕ ਦੇ ਥੈਲੇ ਮਿਲੇ, ਹਰੇਕ ‘ਚ 15 ਕਿਲੋ ਡੋਡੇ ਸਨ। ਇਸ ਸਬੰਧੀ ਥਾਣਾ ਸਿਟੀ ਨਕੋਦਰ ‘ਚ ਮੁਕੱਦਮਾ ਨੰ 181, ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 15-61-85 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁੱਛਗਿੱਛ ‘ਚ ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਟਰੱਕ ਡਰਾਈਵਰ ਸੀ ਅਤੇ ਗੀਤਾ ਨਾਮ ਦੇ ਵਿਅਕਤੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਨਸ਼ਾ ਤਸਕਰੀ ‘ਚ ਲੱਗ ਗਿਆ। ਉਹ ਮੱਧ ਪ੍ਰਦੇਸ਼ ਦੇ ਗਰੋਠ ਇਲਾਕੇ ਤੋਂ ਸਸਤੇ ਭਾਅ ‘ਤੇ ਡੋਡੇ ਲਿਆ ਕੇ ਜਲੰਧਰ ਦੇ ਨਕੋਦਰ/ਸ਼ਾਹਕੋਟ ਅਤੇ ਕਪੂਰਥਲਾ ‘ਚ ਸਪਲਾਈ ਕਰਦਾ ਸੀ। ਇਸ ਤੋਂ ਪਹਿਲਾਂ ਵੀ ਉਹ 400 ਕਿਲੋ ਦੀ ਖੇਪ ਲਿਆ ਚੁੱਕਾ ਹੈ ਜਿਸ ਦੇ ਬਦਲੇ ਉਸਨੂੰ 25,000 ਰੁਪਏ ਮਿਲੇ ਸਨ। ਇਸ ਵਾਰ ਵੀ ਮਾਲ ਗੀਤਾ ਨੂੰ ਦੇਣਾ ਸੀ।
ਐਸ.ਐਸ.ਪੀ ਵਿਰਕ ਨੇ ਦੱਸਿਆ ਕਿ ਵਰਿੰਦਰ ਖਿਲਾਫ ਪਹਿਲਾਂ ਹੀ 6 ਮੁਕੱਦਮੇ ਦਰਜ ਹਨ, ਜਿਨ੍ਹਾਂ ‘ਚ ਐਨ.ਡੀ.ਪੀ.ਐਸ ਅਤੇ ਐਕਸਾਈਜ਼ ਐਕਟ ਸ਼ਾਮਲ ਹਨ। ਆਦਤਨ ਅਪਰਾਧੀ ਹੋਣ ਕਰਕੇ ਉਸ ‘ਤੇ ਹੁਣ ਬੀ.ਐਨ.ਐਸ ਦੀ ਧਾਰਾ 111 ਵੀ ਲਗਾਈ ਜਾਵੇਗੀ। ਪੁਲਿਸ ਨੇ ਮੁੱਖ ਸਪਲਾਇਰ ਗੀਤਾ ਦੀ ਭਾਲ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਨਸ਼ਾ ਤਸਕਰੀ ਨਾਲ ਬਣੀ ਚੱਲ-ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
SSP ਜਲੰਧਰ ਦਿਹਾਤੀ ਦੀ ਅਗਵਾਈ ‘ਚ ਕ੍ਰਾਈਮ ਰਿਵਿਊ ਮੀਟਿੰਗ – ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਸਖਤ ਐਕਸ਼ਨ ਦੇ ਹੁਕਮ।