ਜਲੰਧਰ, 06 ਅਕਤੂਬਰ : Prime Punjab
ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਸੂਚੀ ਪਿੰਡ ਕੋਲ ਵੱਡਾ ਸੜਕ ਹਾਦਸਾ ਹੋ ਗਿਆ। ਇੰਡੀਅਨ ਆਇਲ ਡਿਪੂ ਦੇ ਨੇੜੇ ਮਸ਼ਹੂਰ ਪੰਜਾਬੀ ਸਿੰਗਰ ਬੂਟਾ ਮੁਹੰਮਦ ਦੀ ਗੱਡੀ ਅਤੇ ਇਕ ਟਰਾਲੇ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ।
ਹਾਦਸੇ ਵੇਲੇ ਗੱਡੀ ‘ਚ ਸਿੰਗਰ ਬੂਟਾ ਮੁਹੰਮਦ ਆਪਣੇ ਪਰਿਵਾਰ ਸਮੇਤ ਸਵਾਰ ਸਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ‘ਚ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ ਅਤੇ ਪਰਿਵਾਰ ਵਾਲ-ਵਾਲ ਬਚ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਅਤੇ ਟਰੈਫਿਕ ਜਾਮ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਮਾਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਟਰੈਫਿਕ ਨੂੰ ਸੁਚਾਰੂ ਕਰਵਾਇਆ। ਮੌਕੇ ‘ਤੇ ਪਹੁੰਚੇ ASI ਸੁਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਦੋਵਾਂ ਧਿਰਾਂ ‘ਚ ਬਹਿਸਬਾਜ਼ੀ ਹੋਈ, ਜਿਸ ਨੂੰ ਪੁਲਿਸ ਨੇ ਸ਼ਾਂਤ ਕਰਵਾਇਆ। ਬਾਅਦ ‘ਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮਾਮਲਾ ਮੌਕੇ ‘ਤੇ ਹੀ ਨਿਪਟਾ ਦਿੱਤਾ ਗਿਆ।


More Stories
ਪੰਜਾਬ ‘ਚ ਵੱਡੀ ਭ੍ਰਿਸ਼ਟਾਚਾਰ ਜਾਂਚ – CM ਦੇ OSD ਰਾਜਬੀਰ ਘੁਮਾਣ ਸਮੇਤ 6 ਖਿਲਾਫ CBI ਨੇ ਦਰਜ ਕੀਤੀ FIR, 8 ਥਾਵਾਂ ‘ਤੇ ਛਾਪੇ।
ਜਲੰਧਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ – ਵਰਦੀ ‘ਚ ਸ਼ਰਾਬ ਦੇ ਨਸ਼ੇ ‘ਚ ਟੁੰਨ ASI ਗੁਰਸ਼ਿੰਦਰ ਸਿੰਘ ਮੁਅੱਤਲ, ਪੁਲਿਸ ਲਾਈਨ ਹਾਜ਼ਰ।
ਵਿਜੀਲੈਂਸ ਦਾ ਵੱਡਾ ਐਕਸ਼ਨ – 30,000 ਰੁਪਏ ਰਿਸ਼ਵਤ ਲੈਂਦਾ SDE ਅਗਮਜੋਤ ਸਿੰਘ ਰੰਗੇ ਹੱਥੀਂ ਕਾਬੂ।