Director : Manvir Singh Walia
Editor : Jatin Kumar Sahota
ਜਲੰਧਰ, 07 ਅਕਤੂਬਰ : Prime Punjab
ਜਲੰਧਰ ਕਾਂਗਰਸ ਭਵਨ ‘ਚ ਬੁੱਧਵਾਰ ਨੂੰ ਮਹਿਲਾ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਮਹਿਲਾ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ‘ਤੇ ਘੇਰਿਆ। ਮਹਿਲਾ ਕਾਂਗਰਸ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਗੁਰਵਿੰਦਰ ਸਿੰਘ ਉਰਫ ਗੁਰੀ ਚਹਿਲ ਨਾਲ ਜੁੜੇ ਕਥਿਤ ਜਬਰ-ਜਨਾਹ ਮਾਮਲਿਆਂ ਦਾ ਹਵਾਲਾ ਦਿੰਦਿਆਂ ਪੂਰੇ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਹੈ। ਪ੍ਰੈਸ ਕਾਨਫਰੰਸ ‘ਚ ਜਸਲੀਨ ਸੇਠੀ ਅਤੇ ਅਨੁਰਾਧਾ ਬੰਗਾ ਸਮੇਤ ਕਈ ਮਹਿਲਾ ਆਗੂ ਮੌਜੂਦ ਰਹੇ।
ਜਸਲੀਨ ਸੇਠੀ ਨੇ ਦੱਸਿਆ ਕਿ ਗੁਰੀ ਚਹਿਲ ਖਿਲਾਫ ਅੰਮ੍ਰਿਤਸਰ ਅਤੇ ਮੋਹਾਲੀ ‘ਚ ਜਬਰ-ਜਨਾਹ ਦੇ ਮਾਮਲੇ ਦਰਜ ਹੋਏ ਸਨ। ਬਾਅਦ ‘ਚ ਪੁਲਿਸ ਨੇ ਦੋਵਾਂ ਮਾਮਲਿਆਂ ‘ਚ ਕੈਂਸਲੇਸ਼ਨ ਰਿਪੋਰਟ ਦਾਖਲ ਕਰ ਦਿੱਤੀ, ਜਿਸਦਾ ਸ਼ਿਕਾਇਤਕਰਤਾਵਾਂ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਲੀਗਲ ਰਾਈਟ ਆਬਜ਼ਰਵੇਟਰੀ ਵੱਲੋਂ ਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ।
ਕਾਂਗਰਸ ਆਗੂਆਂ ਨੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਦਾ ਵੀ ਜ਼ਿਕਰ ਕੀਤਾ, ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਮਾਨ ‘ਤੇ ਮਾਮਲਾ ਦਬਾਉਣ ਲਈ 5 ਕਰੋੜ ਰੁਪਏ ਮੰਗਣ ਦਾ ਕਥਿਤ ਦੋਸ਼ ਲਗਾਇਆ ਗਿਆ ਹੈ। ਕਾਂਗਰਸ ਨੇ ਸਾਫ ਕੀਤਾ ਕਿ ਇਹ ਦੋਸ਼ ਉਹ ਖੁਦ ਨਹੀਂ ਲਗਾ ਰਹੀ, ਸਗੋਂ ਜਨਤਕ ਤੌਰ ‘ਤੇ ਲੱਗੇ ਦੋਸ਼ ਦੀ ਨਿਰਪੱਖ ਕਾਨੂੰਨੀ ਜਾਂਚ ਹੋਣੀ ਚਾਹੀਦੀ ਹੈ।
ਮਹਿਲਾ ਕਾਂਗਰਸ ਨੇ ਦੋਸ਼ ਲਾਇਆ ਕਿ ਇਨ੍ਹੇ ਗੰਭੀਰ ਦੋਸ਼ਾਂ ਦੇ ਬਾਵਜੂਦ ਡਾ. ਗੁਰਪ੍ਰੀਤ ਮਾਨ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਅਤੇ ਪੀੜਤ ਧਿਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਇਹ ਵੀ ਦੋਸ਼ ਲਾਇਆ ਕਿ ਜੇਲ੍ਹ ‘ਚ ਰਹਿੰਦਿਆਂ ਗੁਰੀ ਚਹਿਲ ਕੋਲ ਮੋਬਾਈਲ ਫੋਨ ਸੀ ਅਤੇ ਉਸ ਰਾਹੀਂ ਧਮਕੀਆਂ ਦਿੱਤੀਆਂ ਗਈਆਂ। ਕਾਂਗਰਸ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਇਸ ਮਾਮਲੇ ‘ਚ ਆਪਣਾ ਪੱਖ ਸਪੱਸ਼ਟ ਕਰਨ ਅਤੇ ਪੂਰੇ ਮਾਮਲੇ ਦੀ CBI ਤੋਂ ਜਾਂਚ ਕਰਵਾਈ ਜਾਵੇ।


More Stories
ਮੇਕਅਪ ਆਰਟਿਸਟ ਮੈਡ ਸੰਧੂ ਕਤਲ ਕੇਸ ‘ਚ ਵੱਡਾ ਮੋੜ, ਪੁਲਸ ਨੇ 2 ਸ਼ੱਕੀ ਨੌਜਵਾਨ ਕੀਤੇ ਰਾਊਂਡਅਪ।
ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ – 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਅਤੇ ਉਸਦਾ ਏਜੰਟ ਰੰਗੇ ਹੱਥੀਂ ਕਾਬੂ।
ਖਣਨ ਵਿਭਾਗ ਦੀ ਵੱਡੀ ਕਾਰਵਾਈ – ਅੰਮ੍ਰਿਤਸਰ ਤੇ ਲੁਧਿਆਣਾ ‘ਚ 2 ਥਾਈਂ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼, 3 JCB ਅਤੇ 8 ਟਿੱਪਰ ਕਾਬੂ।