Pages

Pages

ਲੁਧਿਆਣਾ ਬਣਿਆ Crime Capital? DIG ਦਫ਼ਤਰ ਦੇ ਸਾਹਮਣੇ ਦਿਨ-ਦਿਹਾੜੇ ਗੁੰਡਾਗਰਦੀ, ਗੱਡੀ ਭੰਨੀ-ਫਾਇਰਿੰਗ ਕਰਕੇ ਫਰਾਰ!।

ਲੁਧਿਆਣਾ, 08 ਅਕਤੂਬਰ : Prime Punjab 

ਲੁਧਿਆਣਾ ‘ਚ ਕਾਨੂੰਨ ਦਾ ਡਰ ਖਤਮ! ਸ਼ਹਿਰ ਦੇ ਸਭ ਤੋਂ ਸੇਫ ਮੰਨੇ ਜਾਂਦੇ ਇਲਾਕੇ – DIG ਦਫ਼ਤਰ ਦੇ ਬਿਲਕੁਲ ਸਾਹਮਣੇ ਹੀ ਬਦਮਾਸ਼ਾਂ ਨੇ ਤਾਂਡਵ ਮਚਾ ਦਿੱਤਾ।

 

ਪੀੜਤ ਸਨੀ ਜਿਵੇਂ ਹੀ ਹਿਸਾਬ ਦੀ ਪਰਚੀ ਲੈ ਕੇ ਬਾਹਰ ਆਇਆ, ਪਹਿਲਾਂ ਤੋਂ ਘਾਤ ਲਗਾ ਕੇ ਬੈਠੇ 4 ਹਮਲਾਵਰਾਂ ਨੇ ਉਸਨੂੰ ਘੇਰ ਲਿਆ। ਮਿਸਤਰੀ ਕੱਢਣ ਦੀ ਰੰਜਿਸ਼ ‘ਚ ਡਾਂਗਾਂ ਨਾਲ ਜਾਨਲੇਵਾ ਹਮਲਾ ਕੀਤਾ, ਉਸਦੀ ਕਾਰ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਅਤੇ ਵਿਚ ਸੜਕ ਹਵਾਈ ਫਾਇਰ ਕਰਕੇ ਚਿੱਟੀ Swift ‘ਚ ਫਰਾਰ ਹੋ ਗਏ।

 

ਹੁਣ ਇਸ ਪੂਰੀ ਵਾਰਦਾਤ ਦੀ CCTV ਸਾਹਮਣੇ ਆ ਚੁੱਕੀ ਹੈ – ਜਿਸ ‘ਚ 3 ਹਮਲਾਵਰਾਂ ਦੇ ਚਿਹਰੇ ਅਤੇ ਉਹਨਾਂ ਦੀ Swift ਕਾਰ ਸਾਫ਼ ਦਿਖ ਰਹੀ ਹੈ।

 

ਪੀੜਤ ਨੇ ਫਿਰੋਜ਼ਪੁਰ ਦੇ ਰਣਧੀਰ ਸਿੰਘ ‘ਤੇ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ। ਚੌਂਕੀ ਕੈਲਾਸ਼ ਪੁਲਿਸ ਨੇ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਪਰ ਵੱਡਾ ਸਵਾਲ ਇਹੀ ਹੈ – ਜਦੋਂ DIG ਦਫ਼ਤਰ ਦੇ ਸਾਹਮਣੇ ਹੀ ਫਾਇਰਿੰਗ ਹੋ ਰਹੀ ਹੈ ਤਾਂ ਆਮ ਆਦਮੀ ਕਿੰਨਾ ਕੁ ਸੇਫ ਹੈ? ਸੇਫ ਹੈ?