Pages

Pages

ਵੱਡੀ ਖ਼ਬਰ – ਟਰੇਨ ਮੈਨੇਜਰ ‘ਤੇ ਹਮਲਾ ਕਰਨ ਵਾਲਾ ਅਫਸਰ SUSPEND! ਰੇਲਵੇ ਨੇ ਲਿਆ ਸਖ਼ਤ ਐਕਸ਼ਨ।

Director : Manvir Singh Walia 

Editor : Jatin Kumar Sahota 

ਜਲੰਧਰ, 10 ਅਕਤੂਬਰ : Prime Punjab 

ਜਲੰਧਰ ਦੇ ਲੋਹੀਆਂ ਖ਼ਾਸ ਸਟੇਸ਼ਨ ‘ਤੇ ਡਿਊਟੀ ਦੌਰਾਨ ਗੁੰਡਾਗਰਦੀ ਕਰਨੀ ਸਟੇਸ਼ਨ ਸੁਪਰਡੈਂਟ ਨੂੰ ਮਹਿੰਗੀ ਪੈ ਗਈ। ਰੇਲਵੇ ਨੇ ਆਰੋਪੀ ਸੁਪਰਡੈਂਟ ਯਸ਼ਵੰਤ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ।

 

ਇਹ ਕਾਰਵਾਈ ਆਲ ਇੰਡੀਆ ਗਾਰਡ ਯੂਨੀਅਨ ਦੇ ਭਾਰੀ ਵਿਰੋਧ ਤੋਂ ਬਾਅਦ ਹੋਈ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।

 

ਦੱਸ ਦੇਈਏ ਕਿ ਸੁਪਰਡੈਂਟ ਨੇ ਸਿਰਫ਼ ਜਾਣਕਾਰੀ ਮੰਗਣ ‘ਤੇ ਟਰੇਨ ਮੈਨੇਜਰ ਰਵੀ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੀ ਕਾਫ਼ੀ ਬਦਨਾਮੀ ਹੋਈ। ਫਿਲਹਾਲ 2-ਮੈਂਬਰੀ ਉੱਚ ਪੱਧਰੀ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।