Pages

Pages

ਫਿਲੌਰ ‘ਚ ਦੇਰ ਰਾਤ 3-4 ਗੱਡੀਆਂ ‘ਚ ਆਏ ਹਮਲਾਵਰਾਂ ਨੇ ਘਰ ‘ਚ ਵੜ ਕੇ ਕੀਤਾ ਜਾਨਲੇਵਾ ਹਮਲਾ – ਪੀੜਤ ਦੀ ਲੱਤ ਟੁੱਟੀ, ਪੁਰਾਣੇ 307 ਦੇ PO ਹੋਣ ਦਾ ਦਾਅਵਾ।

Director : Manvir Singh Walia 

Editor : Jatin Kumar Sahota 

ਜਲੰਧਰ, 12ਅਕਤੂਬਰ : Prime Punjab 

ਜਲੰਧਰ ਦੇ ਫਿਲੌਰ ‘ਚ ਦੇਰ ਰਾਤ 10:30 ਵਜੇ ਇੱਕ ਯੋਜਨਾਬੱਧ ਹਿੰਸਕ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਦੋਸ਼ ਲਾਇਆ ਹੈ ਕਿ ਬੱਲੇ ਤੇ ਰਮਣ ਬਸਰਾ ਵੱਲੋਂ ਫੋਨ ਆਉਣ ਤੋਂ ਬਾਅਦ ਦਰਜਨਾਂ ਹਮਲਾਵਰ 3 ਤੋਂ 4 ਗੱਡੀਆਂ ‘ਚ ਭਰ ਕੇ ਉਸਦੇ ਘਰ ਦੇ ਬਾਹਰ ਚੌਂਕ ‘ਚ ਪਹੁੰਚੇ, ਗਾਲੀ-ਗਲੋਚ ਤੇ ਲਲਕਾਰੇ ਮਾਰੇ ਅਤੇ ਉਸਨੂੰ ਇਕੱਲਾ ਘੇਰ ਕੇ ਮਾਰਨ ਦੀ ਕੋਸ਼ਿਸ਼ ਕੀਤੀ।

ਹਮਲੇ ਦੌਰਾਨ ਰਾਣੀ ਨਾਮ ਦੀ ਔਰਤ ਨੇ “ਇਹਨੂੰ ਮਾਰ ਦਿਓ” ਕਹਿ ਕੇ ਭੜਕਾਇਆ, ਜਦਕਿ ਰਣਜੀਤ ਨੇ ਪੀੜਤ ਦੀਆਂ ਦੋਵੇਂ ਬਾਹਾਂ ਫੜ ਲਈਆਂ। ਪੀੜਤ ਮੁਤਾਬਕ ਸੈਮ ਤੇ ਬੈਂਟੀ ਕੋਲ ਅਸਲਾ ਸੀ, ਸੈਮ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬੈਂਟੀ ਨੇ ਹਥਿਆਰ ਖੋਹ ਕੇ ਉਸਦੀ ਮੁੱਠ ਨਾਲ ਪੀੜਤ ਦੇ ਸਿਰ ‘ਤੇ ਵਾਰ ਕੀਤਾ। ਇਸ ਕੁੱਟਮਾਰ ‘ਚ ਪੀੜਤ ਦੀ ਲੱਤ ‘ਤੇ ਗੰਭੀਰ ਸੱਟ ਲੱਗੀ ਹੈ ਤੇ ਉਹ ਲੱਤ ਹਿਲਾਉਣ ਤੋਂ ਵੀ ਅਸਮਰੱਥ ਹੈ।

ਪੀੜਤ ਨੇ ਆਪਣੇ ਬਿਆਨ ‘ਚ ਐਮਸੀ ਦੇ ਪਰਿਵਾਰ (ਐਮਸੀ ਦੀ ਨੂੰਹ, ਧੀ, ਪੁੱਤ ਐਰਿਕ ਤੇ ਛੋਟਾ ਪੁੱਤ ਸੈਮ), ਨੀਨਾ ਦਾ ਪੁੱਤ ਬਿੱਲਾ ਤੇ ਉਸਦੀ ਨੂੰਹ, ਰੋਮਨ ਦੇ ਦੋਵੇਂ ਪੁੱਤ, ਬੈਂਟੀ, ਸੋਨਾ ਦੇ ਦੋਵੇਂ ਪੁੱਤ, ਰਾਣੀ ਤੇ ਰਣਜੀਤ ਨੂੰ ਨਾਮਜ਼ਦ ਕੀਤਾ ਹੈ।

ਪੀੜਤ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਇਹੀ ਹਮਲਾਵਰ ਪਹਿਲਾਂ ਉਸਦੇ ਭਰਾ ‘ਤੇ 307 ਦਾ ਹਮਲਾ ਕਰ ਚੁੱਕੇ ਹਨ ਅਤੇ ਉਸ ਕੇਸ ‘ਚ ਪੁਲਿਸ ਵੱਲੋਂ ਭਗੌੜੇ (PO) ਐਲਾਨੇ ਹੋਏ ਹਨ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।