ਅੰਮ੍ਰਿਤਸਰ, 12 ਅਕਤੂਬਰ : Prime Punjab
ਅੰਮ੍ਰਿਤਸਰ ਦਿਹਾਤੀ ਦੇ ਅਜਨਾਲਾ ਇਲਾਕੇ ‘ਚ ਅੱਜ ਦੁਪਹਿਰ ਪੁਲਿਸ ਦੀ ਬਦਮਾਸ਼ ਨਾਲ ਸਿੱਧੀ ਭਿੜਤ ਹੋ ਗਈ। ਜਿਸ ਬਦਮਾਸ਼ ਨੇ ਕੁਝ ਦਿਨ ਪਹਿਲਾਂ ASI ਸੁਖਚੈਨ ਸਿੰਘ ਨੂੰ ਨਿਸ਼ਾਨਾ ਬਣਾਇਆ ਸੀ, ਉਹੀ ਮੁਲਜ਼ਮ ਗੁਰੀ ਅੱਜ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ।
ਪੁਲਿਸ ਟੀਮ ਉਸਨੂੰ ਮੌਕੇ ਦੀ ਪੜਤਾਲ ਲਈ ਨਾਲ ਲੈ ਕੇ ਗਈ ਸੀ, ਪਰ ਉੱਥੇ ਉਸਨੇ ਚਲਾਕੀ ਦਿਖਾਉਂਦੇ ਹੋਏ ਇੱਕ ਸਿਪਾਹੀ ਦੀ ਪਿਸਤੌਲ ਖੋਹ ਕੇ ਫਰਾਰ ਹੋਣ ਦਾ ਯਤਨ ਕੀਤਾ। ਪੁਲਿਸ ਨੇ ਸੁਚੇਤ ਹੁੰਦਿਆਂ ਤੁਰੰਤ ਜਵਾਬੀ ਫਾਇਰ ਕੀਤਾ।
ਇਸ ਕਾਰਵਾਈ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ ਤੇ ਡਿੱਗ ਪਿਆ। ਉਸਨੂੰ ਪਹਿਲਾਂ ਅਜਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਵੀ ਹਸਪਤਾਲ ਤੇ ਮੌਕੇ ਵੱਲ ਰਵਾਨਾ ਹੋ ਗਏ ਹਨ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।