Pages

Pages

ਝੋਟਾ ਕੇਸ ‘ਚ ਐਕਸ਼ਨ ‘ਚ CM ਮਾਨ – ਬੋਲੇ ਦੋਸ਼ੀ ਭਾਵੇਂ ਅਧਿਕਾਰੀ ਹੋਵੇ, ਬਖਸ਼ਿਆ ਨਹੀਂ ਜਾਵੇਗਾ; ਨਸ਼ੇ ‘ਤੇ BJP ਤੇ ਮਜੀਠੀਆ ਨੂੰ ਘੇਰਿਆ।

ਮਾਨਸਾ, 16 ਅਕਤੂਬਰ : Prime Punjab 

ਮਾਨਸਾ ‘ਚ ਪਰਮਿੰਦਰ ਝੋਟਾ ਕਤਲ ਕਾਂਡ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। CM ਭਗਵੰਤ ਮਾਨ ਖੁਦ ਐਕਸ਼ਨ ‘ਚ ਆ ਗਏ ਹਨ। ਅੱਜ ਫਿਲੌਰ ‘ਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ CM ਮਾਨ ਨੇ ਕਿਹਾ ਕਿ ਝੋਟਾ ਕੇਸ ‘ਚ ਦੋਸ਼ੀ ਕਿਸੇ ਵੀ ਹਾਲ ‘ਚ ਬਖਸ਼ੇ ਨਹੀਂ ਜਾਣਗੇ। ਜੇਕਰ ਇਸ ਮਾਮਲੇ ‘ਚ ਕੋਈ ਅਧਿਕਾਰੀ ਵੀ ਦੋਸ਼ੀ ਪਾਇਆ ਗਿਆ ਤਾਂ ਉਸ ‘ਤੇ ਵੀ ਸਖਤ ਕਾਰਵਾਈ ਹੋਵੇਗੀ ਅਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।

 

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੰਜਾਬ ‘ਚ ਨਸ਼ੇ ਦੀ ਸਥਿਤੀ ‘ਤੇ ਸਵਾਲ ਚੁੱਕੇ ਸਨ। ਇਸ ‘ਤੇ ਪਲਟਵਾਰ ਕਰਦਿਆਂ CM ਮਾਨ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ, ਇੱਥੋਂ ਹੀ ਮੈਸੇਜ ਭੇਜਿਆ ਗਿਆ ਤੇ ਉਨ੍ਹਾਂ ਨੇ ਕਾਪੀ-ਪੇਸਟ ਕਰ ਦਿੱਤਾ। CM ਨੇ ਕਿਹਾ ਕਿ ਉਹ ਕਿਸੇ ਤਸਕਰ ਦੀ ਹਿਮਾਇਤ ਨਹੀਂ ਕਰਦੇ, ‘ਆਪ’ ਸਰਕਾਰ ਨੇ ਤਸਕਰਾਂ ਦੀ ਕਾਲੀ ਕਮਾਈ ਨਾਲ ਬਣੀਆਂ ਇਮਾਰਤਾਂ ‘ਤੇ ਪੀਲਾ ਪੰਜਾ ਚਲਾਇਆ ਹੈ ਅਤੇ ਤਸਕਰਾਂ ਖਿਲਾਫ ਕਾਰਵਾਈ ‘ਚ ਪੰਜਾਬ ਦੇਸ਼ ‘ਚ ਨੰਬਰ 1 ‘ਤੇ ਹੈ।

 

CM ਮਾਨ ਨੇ ਨਸ਼ੇ ‘ਤੇ BJP ਨੂੰ ਸਿੱਧਾ ਘੇਰਿਆ। ਉਨ੍ਹਾਂ ਕਿਹਾ ਕਿ 50 KM ਦੀ ਸਰਹੱਦ BSF ਕੋਲ ਹੈ ਜੋ ਕੇਂਦਰ ਅਧੀਨ ਹੈ। ਪਿਛਲੇ 30 ਸਾਲਾਂ ਤੋਂ ਗੁਜਰਾਤ ‘ਚ BJP ਦੀ ਸਰਕਾਰ ਹੈ, ਰਾਜਸਥਾਨ-ਹਰਿਆਣਾ ‘ਚ ਵੀ BJP ਹੈ, ਉੱਥੋਂ ਭਾਰੀ ਮਾਤਰਾ ‘ਚ ਨਸ਼ਾ ਆ ਰਿਹਾ ਹੈ। 2007 ਤੋਂ 2017 ਤੱਕ ਪੰਜਾਬ ‘ਚ ਅਕਾਲੀ-BJP ਦੀ ਸਰਕਾਰ ਸੀ, ਉਦੋਂ ਨਸ਼ਾ ਕੌਣ ਲੈ ਕੇ ਆਇਆ ਸੀ? ਮਜੀਠੀਆ ‘ਤੇ ਤੰਜ ਕਸਦਿਆਂ ਕਿਹਾ ਕਿ ਮਜੀਠੀਆ ਦੀ ਗੱਡੀ ‘ਚ ਨਸ਼ਾ ਜਾਂਦਾ ਸੀ ਤੇ ਉਸਦੀ ਪਨਾਹ ਕੌਣ ਕਰਦਾ ਸੀ, ਇਹੀ ਲੋਕ ਕਰਦੇ ਸਨ। ਅਮਿਤ ਸ਼ਾਹ ਪੰਜਾਬ ਨੂੰ ਬਦਨਾਮ ਕਰਨ ਤੋਂ ਪਹਿਲਾਂ ਸੋਚਣ।

 

ਇਸ ਦੇ ਨਾਲ ਹੀ CM ਮਾਨ ਨੇ Gen-Z ਪ੍ਰਦਰਸ਼ਨ ‘ਤੇ PM ਮੋਦੀ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ PM ਨੂੰ ਸੱਤਾ ‘ਚ ਆਏ ਸਾਢੇ 12 ਸਾਲ ਹੋ ਗਏ, ਉਹ ਇੱਕ ਪ੍ਰੈਸ ਕਾਨਫਰੰਸ ਤਾਂ ਕਰ ਲੈਣ, ਜਨਤਾ ਦੇ ਸਵਾਲਾਂ ਦਾ ਜਵਾਬ ਦੇ ਦੇਣ। ਮੈਂ ਤਾਂ ਇੱਕ ਦਿਨ ‘ਚ 3-3 ਪ੍ਰੈਸ ਕਾਨਫਰੰਸਾਂ ਕਰਦਾ ਹਾਂ। CBI ਰੇਡ ‘ਤੇ ਬੋਲਦਿਆਂ ਕਿਹਾ ਕਿ ਚੋਣਾਂ ਆ ਰਹੀਆਂ ਹਨ, ਇਹ ਸਿਲਸਿਲਾ ਹੁਣ ਜਾਰੀ ਰਹੇਗਾ, ਜਿਵੇਂ ਬੰਗਾਲ, ਦਿੱਲੀ, ਹਰਿਆਣਾ, ਬਿਹਾਰ, ਮਹਾਰਾਸ਼ਟਰ ‘ਚ ਕੀਤਾ।