Pages

Pages

ਜੰਡਿਆਲਾ ਗੁਰੂ ‘ਚ ਦਿਨ-ਦਿਹਾੜੇ ਗੁੰਡਾਗਰਦੀ – ਕਾਰ ਦਾ ਹਾਰਨ ਮਾਰਨ ਤੋਂ ਹੋਏ ਝਗੜੇ ‘ਚ ਚਾਹ ਵਾਲੇ ਮੁੰਡੇ ਨੂੰ ਮਾਰੀ ਗੋਲੀ।

ਜੰਡਿਆਲਾ, 17ਅਕਤੂਬਰ : Prime Punjab 

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਗਹਿਰੀ ਮੰਡੀ ਦੇ ਮੇਨ ਬਾਜ਼ਾਰ ‘ਚ ਸਿਰਫ ਹਾਰਨ ਮਾਰਨ ਦੀ ਛੋਟੀ ਜਿਹੀ ਗੱਲ ਨੇ ਖੂਨੀ ਰੂਪ ਲੈ ਲਿਆ। ਤੇਜ਼ ਰਫ਼ਤਾਰ ਕਾਰ ਵਾਲੇ ਨੌਜਵਾਨ ਨੇ ਸਰੇਆਮ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇੱਕ 19 ਸਾਲਾ ਮਾਸੂਮ ਚਾਹ ਵੇਚਣ ਵਾਲੇ ਮੁੰਡੇ ਦੀ ਜਾਨ ਜੋਖਮ ‘ਚ ਪੈ ਗਈ।

 

ਪੀੜਤ ਨੌਜਵਾਨ ਦੀ ਪਛਾਣ ਜੋਬਨਜੀਤ ਸਿੰਘ (19 ਸਾਲ) ਵਜੋਂ ਹੋਈ ਹੈ, ਜੋ ਬਾਜ਼ਾਰ ‘ਚ ਚਾਹ ਦੀ ਦੁਕਾਨ ਚਲਾਉਂਦਾ ਹੈ। ਫਾਇਰਿੰਗ ਦੌਰਾਨ ਇੱਕ ਗੋਲੀ ਸਿੱਧੀ ਉਸਦੇ ਪੈਰ ‘ਚ ਜਾ ਲੱਗੀ। ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ ਅਤੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਜ਼ਖਮੀ ਨੂੰ ਤੁਰੰਤ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਸ ਪੂਰੀ ਵਾਰਦਾਤ ਦੀ ਜੜ੍ਹ ਇੱਕ ਬਹੁਤ ਹੀ ਮਾਮੂਲੀ ਤਕਰਾਰ ਸੀ। ਜ਼ਖਮੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਸੜਕ ਪਾਰ ਕਰ ਰਹੇ ਸਨ, ਉਨ੍ਹਾਂ ਦੀ ਲੱਤ ‘ਚ ਸਰੀਆ ਪਿਆ ਹੋਣ ਕਰਕੇ ਉਹ ਹੌਲੀ-ਹੌਲੀ ਤੁਰ ਰਹੇ ਸਨ। ਪਿੱਛੋਂ ਦੇਵੀਦਾਸਪੁਰ ਦੇ ਰਹਿਣ ਵਾਲੇ ਰਾਹੁਲ ਨਾਂ ਦੇ ਨੌਜਵਾਨ ਨੇ ਤੇਜ਼ ਰਫ਼ਤਾਰ ਕਾਰ ‘ਚ ਆ ਕੇ ਹਾਰਨ ਮਾਰਨਾ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਿਤਾ ਨੇ ਹੌਲੀ ਚੱਲਣ ਦੀ ਮਜਬੂਰੀ ਦੱਸੀ ਤਾਂ ਦੋਸ਼ੀ ਨੇ ਗੁੱਸੇ ‘ਚ ਆ ਕੇ 4 ਤੋਂ 5 ਫਾਇਰ ਕਰ ਦਿੱਤੇ।

 

ਘਟਨਾ ਦੀ ਸੂਚਨਾ ਮਿਲਦਿਆਂ ਹੀ ਜੰਡਿਆਲਾ ਗੁਰੂ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਦੋਸ਼ੀ ਰਾਹੁਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਜੋਬਨਜੀਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਕਰਕੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।