Pages

Pages

ਅੰਮ੍ਰਿਤਸਰ ‘ਚ ਨਸ਼ਾ-ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫਾਸ਼, 3 ਤਸਕਰ ਕਾਬੂ – 10 ਪਿਸਤੌਲ ਤੇ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ।

ਅੰਮ੍ਰਿਤਸਰ, 19 ਅਕਤੂਬਰ  : Prime Punjab 

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈਟਵਰਕ ਦੇ 3 ਕਾਰਕੁੰਨਾਂ ਨੂੰ 10 ਪਿਸਤੌਲਾਂ ਅਤੇ 1.022 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।

 

ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਗੌਤਮ ਉਰਫ ਅਜੈ (28) ਪਿੰਡ ਸੈਂਹਸਰਾ ਖੁਰਦ – ਜੋ ਪੇਸ਼ੇ ਤੋਂ ਬਾਊਂਸਰ ਹੈ, ਰਵੀ ਸ਼ੇਰ ਸਿੰਘ (22) ਪਿੰਡ ਗੁਰੂ ਕਾ ਬਾਗ ਅਤੇ ਰਾਜਬੀਰ ਸਿੰਘ ਉਰਫ ਰਾਜਾ (24) ਪਿੰਡ ਬਾਸਰਕੇ ਭੈਣੀ ਵਜੋਂ ਹੋਈ ਹੈ। ਬਰਾਮਦ ਹਥਿਆਰਾਂ ‘ਚ 3 ਗਲਾਕ 9MM ਪਿਸਤੌਲ ਅਤੇ 7 ਪਿਸਤੌਲ .30 ਬੋਰ ਦੇ ਸ਼ਾਮਲ ਹਨ। ਪੁਲਿਸ ਨੇ ਤਸਕਰੀ ‘ਚ ਵਰਤਿਆ ਜਾ ਰਿਹਾ ਮੋਟਰਸਾਈਕਲ ਵੀ ਕਬਜ਼ੇ ‘ਚ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਸੰਪਰਕ ‘ਚ ਸਨ ਜੋ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਦੇ ਸਨ ਤਾਂ ਜੋ ਅੱਗੇ ਅਪਰਾਧੀਆਂ ਤੱਕ ਪਹੁੰਚਾਏ ਜਾ ਸਕਣ। ਸੀਪੀ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਖੁਫੀਆ ਸੂਚਨਾ ‘ਤੇ ਥਾਣਾ ਕੈਂਟ ਏਰੀਏ ‘ਚੋਂ ਪਹਿਲਾਂ ਗੌਤਮ ਤੇ ਰਵੀ ਨੂੰ 2 ਗਲਾਕ ਪਿਸਤੌਲਾਂ ਨਾਲ ਕਾਬੂ ਕੀਤਾ, ਫਿਰ ਗੌਤਮ ਦੇ ਖੁਲਾਸੇ ‘ਤੇ 7 ਹੋਰ ਪਿਸਤੌਲ ਅਤੇ ਬਾਅਦ ‘ਚ ਉਸਦੇ ਸਾਥੀ ਰਾਜਬੀਰ ਕੋਲੋਂ 1 ਪਿਸਤੌਲ ਤੇ ਹੈਰੋਇਨ ਬਰਾਮਦ ਹੋਈ।

 

ਪੁਲਿਸ ਮੁਤਾਬਕ ਗੌਤਮ ਅਤੇ ਰਾਜਬੀਰ ਦਾ ਅਪਰਾਧਿਕ ਪਿਛੋਕੜ ਹੈ। ਗੌਤਮ ਖਿਲਾਫ ਪਹਿਲਾਂ ਹੀ ਆਰਮਜ਼ ਐਕਟ ਅਤੇ NDPS ਐਕਟ ਤਹਿਤ 2 ਮਾਮਲੇ ਦਰਜ ਹਨ ਜਦਕਿ ਰਾਜਬੀਰ ਖਿਲਾਫ NDPS ਦੇ 5 ਮਾਮਲੇ ਚੱਲ ਰਹੇ ਹਨ। ਇਸ ਸਬੰਧੀ ਥਾਣਾ ਕੈਂਟ ਵਿਖੇ FIR ਨੰ. 193 ਮਿਤੀ 13.10.2026 ਨੂੰ ਆਰਮਜ਼ ਐਕਟ ਦੀਆਂ ਧਾਰਾਵਾਂ 25(6), 25(7), 25(8) ਅਤੇ NDPS ਐਕਟ 21C, 29 ਤਹਿਤ ਕੇਸ ਦਰਜ ਕਰਕੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।