ਜਲੰਧਰ, 22 ਅਕਤੂਬਰ (ਪ੍ਰਾਈਮ ਪੰਜਾਬ ਬਿਊਰੋ)
ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 24 ਅਕਤੂਬਰ 2026 ਨੂੰ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਲਈ ਟ੍ਰੈਫਿਕ ਡਾਇਵਰਸ਼ਨ ਅਤੇ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੇ ਸ਼ੋਭਾ ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਆਮ ਜਨਤਾ ਦੀ ਸਹੂਲਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਪ੍ਰਬੰਧ ਕੀਤੇ ਹਨ।
ਜਾਰੀ ਰੂਟ ਪਲਾਨ ਮੁਤਾਬਕ ਸ਼ੋਭਾ ਯਾਤਰਾ ਅਲੀ ਮੁਹੱਲਾ ਤੋਂ ਸ਼ੁਰੂ ਹੋਵੇਗੀ। ਇਸ ਦਾ ਮੁੱਖ ਰੂਟ ਬਸਤੀ ਅੱਡਾ ਚੌਂਕ, ਭਗਵਾਨ ਵਾਲਮੀਕਿ ਚੌਂਕ, PNB ਚੌਂਕ, ਮਿਲਾਪ ਚੌਂਕ, ਭਗਤ ਸਿੰਘ ਚੌਂਕ, ਮੰਡੀ ਗੇਟ, ਅੱਡਾ ਹੁਸ਼ਿਆਰਪੁਰ, ਟਾਂਡਾ ਚੌਂਕ, ਕਾਈ ਹੀਰਾਂ ਗੇਟ, ਸਰਕੂਲਰ ਰੋਡ, ਸਬਜ਼ੀ ਮੰਡੀ ਚੌਂਕ ਅਤੇ ਪਟੇਲ ਚੌਂਕ ਸਮੇਤ ਹੋਰ ਪ੍ਰਮੁੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਸ਼ੁਰੂਆਤੀ ਸਥਾਨ ‘ਤੇ ਪਹੁੰਚ ਕੇ ਸਮਾਪਤ ਹੋਵੇਗੀ।
ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਪੁਲਿਸ ਵੱਲੋਂ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਡਾਇਵਰਸ਼ਨ ਲਾਗੂ ਰਹੇਗੀ। ਡਾਇਵਰਸ਼ਨ ਪੁਆਇੰਟਾਂ ਵਜੋਂ ਵਰਿਆਣਾ ਚੌਂਕ, ਪਟੇਲ ਚੌਂਕ, ਕਪੂਰਥਲਾ ਚੌਂਕ, ਮਾਈ ਹੀਰਾਂ ਗੇਟ ਚੌਂਕ, ਫੁੱਟਬਾਲ ਚੌਂਕ, ਦੋਮੋਰੀਆ ਪੁਲ, ਪ੍ਰਤਾਪ ਬਾਗ ਚੌਂਕ, GPO ਚੌਂਕ, ਦੋਆਬਾ ਚੌਂਕ, ਰੇਲਵੇ ਕਰਾਸਿੰਗ ਅੱਡਾ ਟਾਂਡਾ, ਰੇਲਵੇ ਕਰਾਸਿੰਗ ਅੱਡਾ ਹੁਸ਼ਿਆਰਪੁਰ, ਸਕਾਈਲਾਰਕ ਚੌਂਕ, ਨਾਮਦੇਵ ਚੌਂਕ ਅਤੇ ਡਾ. ਬੀ.ਆਰ. ਅੰਬੇਡਕਰ ਚੌਂਕ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ।
ਜ਼ਰੂਰੀ ਜਾਣਕਾਰੀ: ਕਮਿਸ਼ਨਰੇਟ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 24 ਅਕਤੂਬਰ ਨੂੰ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾ ਕੇ ਰੱਖਣ, ਸ਼ੋਭਾ ਯਾਤਰਾ ਦੇ ਰੂਟ ਅਤੇ ਪ੍ਰਭਾਵਿਤ ਚੌਂਕਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਅਤੇ ਪੁਲਿਸ ਵੱਲੋਂ ਦੱਸੇ ਗਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਟ੍ਰੈਫਿਕ ਸਬੰਧੀ ਤਾਜ਼ਾ ਅਪਡੇਟ ਲਈ ਲੋਕ ਜਲੰਧਰ ਪੁਲਿਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ਨੂੰ ਫਾਲੋ ਕਰ ਸਕਦੇ ਹਨ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।