Pages

Pages

ਅੰਮ੍ਰਿਤਸਰ ‘ਚ ਐਕਟਿਵਾ ਹਟਾਉਣ ਦੇ ਮਸਲੇ ‘ਤੇ ਖੂਨੀ ਖੇਡ, ਘਰ ਦੇ ਬਾਹਰ ਹੀ ਨੌਜਵਾਨ ‘ਤੇ 6 ਗੋਲੀਆਂ ਮਾਰ ਕੇ ਕਤਲ।

ਅੰਮ੍ਰਿਤਸਰ, 24 ਅਕਤੂਬਰ : Prime Punjab 

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਾਮੂਲੀ ਜਿਹੀ ਗੱਲ ‘ਤੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

 

ਜਾਣਕਾਰੀ ਮੁਤਾਬਕ *27 ਸਾਲਾ ਅਮਿਤ* ਨੇ ਆਪਣੀ ਐਕਟਿਵਾ ਗਲੀ ‘ਚ ਘਰ ਦੇ ਬਾਹਰ ਖੜ੍ਹੀ ਕੀਤੀ ਹੋਈ ਸੀ। ਸ਼ੁੱਕਰਵਾਰ ਦੇਰ ਰਾਤ ਗੁਆਂਢ ‘ਚ ਰਹਿੰਦੇ 3 ਸਕੇ ਭਰਾਵਾਂ ਸਮੇਤ ਦੂਜੇ ਧਿਰ ਦੇ ਲੋਕਾਂ ਨੇ ਆ ਕੇ ਕਿਹਾ ਕਿ ਉਨ੍ਹਾਂ ਨੂੰ ਗੱਡੀ ਕੱਢਣੀ ਹੈ, ਐਕਟਿਵਾ ਹਟਾ ਲਵੋ। ਅਮਿਤ ਨੇ ਕਿਹਾ ਕਿ ਹੁਣੇ ਹਟਾ ਦਿੰਦਾ ਹਾਂ ਤੇ ਉਹ ਐਕਟਿਵਾ ਹਟਾਉਣ ਲਈ ਚਲਾ ਗਿਆ।

 

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੁਝ ਹੀ ਪਲਾਂ ਬਾਅਦ ਘਰ ਦੇ ਅੰਦਰੋਂ *ਪਟਾਖੇ ਵਰਗੀਆਂ ਅਵਾਜ਼ਾਂ ਆਉਣ ਲੱਗੀਆਂ। ਜਦੋਂ ਉਹ ਭੱਜ ਕੇ ਬਾਹਰ ਆਏ ਤਾਂ ਅਮਿਤ ਲਹੂ ਨਾਲ ਲੱਥ-ਪੱਥ ਪਿਆ ਤੜਫ ਰਿਹਾ ਸੀ। ਹਮਲਾਵਰਾਂ ਨੇ ਉਸ ‘ਤੇ 6 ਫਾਇਰ ਕੀਤੇ ਸਨ, ਜਿਨ੍ਹਾਂ ‘ਚੋਂ 2 ਸਿਰ ‘ਚ, 1 ਕਮਰ ਤੇ 1 ਲੱਤ ‘ਚ ਲੱਗੀ।

 

ਪਰਿਵਾਰ ਤੁਰੰਤ ਉਸਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਪਰ ਰਸਤੇ ‘ਚ ਹੀ ਉਸਨੇ ਦਮ ਤੋੜ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਨ ਵਾਲੇ ਤੇ ਮਰਨ ਵਾਲਾ ਇੱਕੋ ਹੀ ਮੁਹੱਲੇ ਦੇ ਰਹਿਣ ਵਾਲੇ ਨੇ।