Pages

Pages

ਦਿੱਲੀ ‘ਚ ਦਿਨ-ਦਿਹਾੜੇ ਵੱਡੀ ਲੁੱਟ! ਲਾਹੌਰੀ ਗੇਟ ‘ਚ 4 ਨਕਾਬਪੋਸ਼ਾਂ ਨੇ ਬੰਦੂਕ ਦੀ ਨੋਕ ‘ਤੇ 2.30 ਕਰੋੜ ਲੁੱਟੇ।

ਦਿੱਲੀ, 29 ਅਕਤੂਬਰ : Prime Punjab 

ਦਿੱਲੀ ਦੇ ਲਾਹੌਰੀ ਗੇਟ ਇਲਾਕੇ ਤੋਂ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਹਥਿਆਰਾਂ ਨਾਲ ਲੈਸ 4 ਬਦਮਾਸ਼ਾਂ ਨੇ ਇੱਕ ਦਫਤਰ ‘ਤੇ ਧਾਵਾ ਬੋਲ ਕੇ ਕਰੋੜਾਂ ਦੀ ਨਕਦੀ ਲੁੱਟ ਲਈ।

 

ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਚਾਰੇ ਲੁਟੇਰੇ ਮੂੰਹ ‘ਤੇ ਨਕਾਬ ਪਾ ਕੇ ਦਫਤਰ ਅੰਦਰ ਦਾਖਲ ਹੋਏ। ਉਨ੍ਹਾਂ ਨੇ ਪਹਿਲਾਂ ਕਰਮਚਾਰੀ ਨੂੰ ਪਿਸਤੌਲ ਦਿਖਾ ਕੇ ਡਰਾਇਆ-ਧਮਕਾਇਆ ਤੇ ਫਿਰ ਅਲਮਾਰੀ ‘ਚ ਪਏ 2 ਕਰੋੜ 30 ਲੱਖ ਰੁਪਏ ਇੱਕ ਬੈਗ ‘ਚ ਭਰ ਕੇ ਮੌਕੇ ਤੋਂ ਫਰਾਰ ਹੋ ਗਏ।

 

ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਦਿਆਂ ਹੀ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹੁਣ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਸੁਰਾਗ ਲਗਾਇਆ ਜਾ ਸਕੇ।