Pages

Pages

ਜਲੰਧਰ ‘ਚ ਫਿਰ ਬੰਬ ਦੀ ਦਹਿਸ਼ਤ – 2 ਆਰਮੀ ਪਬਲਿਕ ਸਕੂਲਾਂ ਤੇ ਰੇਲਵੇ ਟਰੈਕ ਨੂੰ ਉਡਾਉਣ ਦੀ ਧਮਕੀ!।

Director : Manvir Singh Walia 

Editor : Jatin Kumar Sahota 

ਜਲੰਧਰ, 30 ਅਕਤੂਬਰ : Prime Punjab 

ਜਲੰਧਰ ਸ਼ਹਿਰ ‘ਚ ਇੱਕ ਵਾਰ ਫਿਰ ਬੰਬ ਦੀ ਧਮਕੀ ਨਾਲ ਹੜਕੰਪ ਮਚ ਗਿਆ ਹੈ। ਈ-ਮੇਲ ਰਾਹੀਂ 2 ਸਕੂਲਾਂ ਸਮੇਤ ਰੇਲਵੇ ਟਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਹੈ, ਉਨ੍ਹਾਂ ‘ਚ ਆਰਮੀ ਪਬਲਿਕ ਸਕੂਲ ਤੇ APS ਪਬਲਿਕ ਸਕੂਲ ਸ਼ਾਮਲ ਹਨ।

 

ਧਮਕੀ ਭਰੀ ਈ-ਮੇਲ ‘ਚ ਕਿਹਾ ਗਿਆ ਹੈ ਕਿ 1 ਨਵੰਬਰ ਨੂੰ ਦਿੱਲੀ ਜਾਣ ਵਾਲੀਆਂ ਟਰੇਨਾਂ ‘ਚ ਕੋਈ ਸਫਰ ਨਾ ਕਰੇ। ਈ-ਮੇਲ ‘ਚ ਲਿਖਿਆ ਹੈ ਕਿ ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ ਤੇ ਬਠਿੰਡਾ ਦੇ ਰੇਲਵੇ ਟਰੈਕਾਂ ‘ਤੇ IED ਬਲਾਸਟ ਕੀਤੇ ਜਾਣਗੇ। 

ਇਸ ਤੋਂ ਇਲਾਵਾ ਈ-ਮੇਲ ‘ਚ ਸਕੂਲਾਂ ‘ਚ ਅੱਜ 12:11 ਵਜੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, 4 ਨਵੰਬਰ ਨੂੰ ਸੰਗਰੂਰ ‘ਚ ਰਾਹੁਲ ਗਾਂਧੀ ਦੀ ਰੈਲੀ ‘ਚ ਵੀ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਹੋਰ ਵੀ ਚੌਕਸ ਹੋ ਗਈਆਂ ਹਨ।

 

ਈ-ਮੇਲ ਮਿਲਦੇ ਹੀ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਪੁਲਿਸ ਤੇ ਬੰਬ ਨਿਰੋਧਕ ਦਸਤੇ ਵੱਲੋਂ ਸਕੂਲਾਂ ਦੀਆਂ ਇਮਾਰਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਰੇਲਵੇ ਟਰੈਕਾਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।