Pages

Pages

ਅਕਾਲੀ ਦਲ ‘ਚ ਵੱਡੀ ਵਾਪਸੀ ਦਾ ਸਵਾਗਤ, ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਚੰਦੂਮਾਜਰਾ ਤੇ ਸਾਥੀਆਂ ਦਾ ਕੀਤਾ ਤਹਿ ਦਿਲੋਂ ਸਵਾਗਤ, 2027 ‘ਚ ਤਕੜੀ ਦੀ ਸਰਕਾਰ ਬਣਾਉਣ ਦਾ ਦਾਅਵਾ।

ਆਦਮਪੁਰ, 06 ਨਵੰਬਰ : Prime Punjab 

ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਹਲਕਾ ਆਦਮਪੁਰ ਤੋਂ ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਸ. ਪ੍ਰੇਮ ਸਿੰਘ ਚੰਦੂਮਾਜਰਾ ਜੀ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਸ਼੍ਰੋਮਣੀ ਅਕਾਲੀ ਦਲ ਤਕੜੀ ‘ਚ ਦੁਬਾਰਾ ਜੁੜਨ ‘ਤੇ ਤਹਿ ਦਿਲੋਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਰੇ ਰਲ ਕੇ 2027 ਦੀਆਂ ਚੋਣਾਂ ‘ਚ ਤਕੜੇ ਹੋ ਕੇ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਜਾਵੇਗਾ।

 

ਜਥੇਦਾਰ ਸੰਘਾ ਨੇ ਕਿਹਾ ਕਿ ਉਹ ਖੁਦ ਅੰਮ੍ਰਿਤਧਾਰੀ ਸਿੱਖ ਹਨ ਅਤੇ ਹਮੇਸ਼ਾ ਸਚਾਈ ਨੂੰ ਸਾਹਮਣੇ ਲਿਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਸਾਹਿਬ ਤੇ ਉਨ੍ਹਾਂ ਦੇ ਸਾਥੀ ਮਾਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਬਣ ਕੇ ਕੰਮ ਕਰਦੇ ਰਹੇ ਹਨ। ਹੁਣ ਉਨ੍ਹਾਂ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤਕੜੀ ਦੀ ਬਣੇਗੀ।

 

ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਬੀਬੀ ਜਗੀਰ ਕੌਰ ਜੀ ਦਾ ਧੰਨਵਾਦ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਇੱਕ-ਦੋ ਦਿਨਾਂ ‘ਚ ਉਹ ਵੀ ਮਾਂ ਪਾਰਟੀ ‘ਚ ਆਉਣ ਵਾਲੇ ਵੱਡੇ ਲੀਡਰਾਂ ਦੇ ਨਾਂ ‘ਤੇ ਪਹਿਲਕਦਮੀ ਕਰਨ। ਉਨ੍ਹਾਂ ਨੇ ਵਾਹਿਗੁਰੂ ਅੱਗੇ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਅਤੇ ਕਿਹਾ ਕਿ ਪਾਰਟੀ ‘ਚ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ।

 

ਜਥੇਦਾਰ ਰਜਿੰਦਰ ਸਿੰਘ ਸੰਘਾ, ਸਪੁੱਤਰ ਸਵਰਗਵਾਸੀ ਕੈਪਟਨ ਗੁਰਚਰਨ ਸਿੰਘ ਸੰਘਾ (ਰੌਇਲ ਆਰਮੀ ਇੰਜਨੀਅਰ), ਪਿੰਡ ਲੁਹਾਰਾਂ, ਡਾਕ ਮਾਨਕਰਾਏ, ਥਾਣਾ ਭੋਗਪੁਰ, ਜਲੰਧਰ, ਹਲਕਾ ਆਦਮਪੁਰ ਵੱਲੋਂ ਇਹ ਬਿਆਨ *ਮਿਤੀ 06.11.2026* ਨੂੰ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕਰਦੇ ਰਹਿਣਗੇ।