Pages

Pages

ਤਿਉਹਾਰੀ ਸੀਜ਼ਨ ‘ਤੇ ਰੇਲਵੇ ਦਾ ਵੱਡਾ ਤੋਹਫ਼ਾ! ਚੱਲਣਗੀਆਂ 15 ਜੋੜੀ ਸਪੈਸ਼ਲ ਟ੍ਰੇਨਾਂ, 98 ਫੇਰੇ ਲਗਾਉਣਗੀਆਂ, 3700 ਵਰਗ ਮੀਟਰ ਦਾ ਬਣੇਗਾ ਅਸਥਾਈ ਵੇਟਿੰਗ ਏਰੀਆ।

ਫਿਰੋਜ਼ਪੁਰ, 06 ਨਵੰਬਰ : Prime Punjab 

ਤਿਉਹਾਰੀ ਸੀਜ਼ਨ ਨੂੰ ਧਿਆਨ ‘ਚ ਰੱਖਦੇ ਹੋਏ ਫਿਰੋਜ਼ਪੁਰ ਰੇਲ ਮੰਡਲ ਨੇ ਯਾਤਰੀਆਂ ਲਈ ਵੱਡੇ ਇੰਤਜ਼ਾਮ ਕੀਤੇ ਹਨ। ਦੀਵਾਲੀ ਤੇ ਛੱਠ ਪੂਜਾ ਦੇ ਮੌਕੇ ‘ਤੇ ਕੁੱਲ *15 ਜੋੜੀ ਸਪੈਸ਼ਲ ਟ੍ਰੇਨਾਂ ਦੇ 98 ਫੇਰੇ* ਚਲਾਏ ਜਾ ਰਹੇ ਹਨ। ਇਨ੍ਹਾਂ ‘ਚ ਅੰਮ੍ਰਿਤਸਰ ਤੋਂ 5 ਜੋੜੀ, ਲੁਧਿਆਣਾ ਤੋਂ 6 ਜੋੜੀ, ਫਿਰੋਜ਼ਪੁਰ ਕੈਂਟ ਤੋਂ 2 ਜੋੜੀ, ਜਲੰਧਰ ਸਿਟੀ ਤੋਂ 1 ਜੋੜੀ ਤੇ ਛੇਹਰਟਾ ਤੋਂ 1 ਜੋੜੀ ਟ੍ਰੇਨ ਸ਼ਾਮਲ ਹੈ। ਪੂਰਬ ਵੱਲ ਜਾਣ ਵਾਲੀਆਂ 16 ਨਿਰਧਾਰਤ ਟ੍ਰੇਨਾਂ ਵੀ ਚੱਲਣਗੀਆਂ, ਜਿਨ੍ਹਾਂ ‘ਚੋਂ 5 ਰੋਜ਼ਾਨਾ ਤੇ ਬਾਕੀ ਹਫ਼ਤੇ ‘ਚ 1 ਤੋਂ 4 ਦਿਨ ਚੱਲਣਗੀਆਂ।

 

ਭੀੜ ਨੂੰ ਦੇਖਦੇ ਹੋਏ 2 ਤਿਉਹਾਰੀ ਸਪੈਸ਼ਲ ਟ੍ਰੇਨਾਂ ‘ਚ ਵਾਧੂ ਕੋਚ ਵੀ ਲਗਾਏ ਗਏ ਹਨ। *ਟ੍ਰੇਨ ਨੰਬਰ 04616 ਫਿਰੋਜ਼ਪੁਰ ਕੈਂਟ-ਪਟਨਾ ਤੇ ਟ੍ਰੇਨ ਨੰਬਰ 04668 ਅੰਮ੍ਰਿਤਸਰ-ਬਰੌਨੀ* ‘ਚ ਥਰਡ ਏਸੀ (3AC) ਦੇ ਦੋ-ਦੋ ਵਾਧੂ ਕੋਚ ਲਗਾਏ ਗਏ ਹਨ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋੜ ਪੈਣ ‘ਤੇ ਹੋਰ ਵਾਧੂ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਜਾਣਗੀਆਂ।

 

ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ ਤੇ ਢੰਡਾਰੀ ਕਲਾਂ ਸਟੇਸ਼ਨਾਂ ‘ਤੇ ਕੁੱਲ *3700 ਵਰਗ ਮੀਟਰ ਦਾ ਅਸਥਾਈ ਵੇਟਿੰਗ ਏਰੀਆ* ਬਣਾਇਆ ਜਾ ਰਿਹਾ ਹੈ। ਇਸ ‘ਚ ਲੁਧਿਆਣਾ ‘ਚ 2500, ਅੰਮ੍ਰਿਤਸਰ ‘ਚ 300, ਜਲੰਧਰ ਸਿਟੀ ‘ਚ 400 ਤੇ ਢੰਡਾਰੀ ਕਲਾਂ ‘ਚ 500 ਵਰਗ ਮੀਟਰ ਦਾ ਏਰੀਆ ਸ਼ਾਮਲ ਹੈ। ਇਸ ਤੋਂ ਇਲਾਵਾ ਵਾਧੂ ਟਿਕਟ ਕਾਊਂਟਰ, ਹੈਲਪ ਡੈਸਕ ਤੇ ਬੈਠਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

 

ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ* ਨੇ ਦੱਸਿਆ ਕਿ ਸੁਰੱਖਿਆ ਲਈ ਸਟੇਸ਼ਨਾਂ ‘ਤੇ ਆਰਪੀਐਫ ਤੇ ਜੀਆਰਪੀ ਤਾਇਨਾਤ ਕੀਤੀ ਗਈ ਹੈ। ਯਾਤਰੀਆਂ ਨੂੰ ਟਿਕਟ ਲਈ *UTS ਮੋਬਾਈਲ ਐਪ* ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਲਾਈਨਾਂ ‘ਚ ਲੱਗਣ ਤੋਂ ਬਚਿਆ ਜਾ ਸਕੇ। ਰੇਲਵੇ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਸਾਰੇ ਇੰਤਜ਼ਾਮ ਮੁਕੰਮਲ ਕੀਤੇ ਜਾ ਰਹੇ ਹਨ।