ਮੁਕੇਰੀਆਂ, 09 ਨਵੰਬਰ : Prime Punjab
ਮੁਕੇਰੀਆਂ ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਚੌਥੇ ਦਿਨ ਹੀ ਟਰੇਸ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਕੇਸ ਨੂੰ ਪਹਿਲਾਂ ਲਾਪਤਾ ਹੋਣ ਦਾ ਮਾਮਲਾ ਸਮਝਿਆ ਜਾ ਰਿਹਾ ਸੀ, ਉਹ ਅਸਲ ‘ਚ ਸ਼ੱਕ ਦੇ ਚੱਲਦੇ ਕੀਤਾ ਗਿਆ ਕਤਲ ਨਿਕਲਿਆ।
ਰੁਬੀਨਾ ਖਾਤੂਨ (33) ਆਪਣੇ ਪਤੀ ਜਹਾਦਉਲ ਇਸਲਾਮ ਤੇ 2 ਬੱਚਿਆਂ ਨਾਲ ਮੁਕੇਰੀਆਂ ਦੇ ਫੱਤੂਵਾਲ ਰੋਡ ‘ਤੇ ਝੁੱਗੀ ‘ਚ ਰਹਿੰਦੀ ਸੀ। ਪਤੀ-ਪਤਨੀ ਦੋਵੇਂ ਪਿੰਡ ਮਹਿਉਦੀਨਪੁਰ ਦਲੇਲ ‘ਚ ਸਫਾਈ ਦਾ ਕੰਮ ਕਰਦੇ ਸਨ।
5 ਨਵੰਬਰ ਨੂੰ ਪਤੀ ਨੇ ਸਹੁਰੇ ਪਰਿਵਾਰ ਨੂੰ ਫੋਨ ਕਰਕੇ ਕਿਹਾ ਕਿ ਰੁਬੀਨਾ ਕਿਤੇ ਚਲੀ ਗਈ ਹੈ, ਮਿਲ ਨਹੀਂ ਰਹੀ। ਪਰ ਉਸ ਦੀਆਂ ਗੱਲਾਂ ‘ਚ ਝੋਲ ਲੱਗਣ ‘ਤੇ ਜਦੋਂ ਪੁਲਿਸ ਨੇ ਸਖ਼ਤ ਪੁੱਛਗਿੱਛ ਕੀਤੀ ਤਾਂ ਉਹ ਟੁੱਟ ਗਿਆ।
ਮੁਲਜ਼ਮ ਨੇ ਮੰਨਿਆ ਕਿ ਉਸਨੂੰ ਪਤਨੀ ਦੇ ਚਰਿੱਤਰ ‘ਤੇ ਸ਼ੱਕ ਸੀ। ਉਸ ਦਿਨ ਕੂੜਾ ਸੁੱਟਣ ਦੇ ਬਹਾਨੇ ਉਹ ਪਤਨੀ ਨੂੰ ਗਰਾਊਂਡ ਨੇੜੇ ਕਮਾਦ ਦੇ ਖੇਤ ‘ਚ ਲੈ ਗਿਆ ਤੇ ਗਮਛੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਬਰਾਮਦ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।