Pages

Pages

ਕਪੂਰਥਲਾ ‘ਚ ਦਿਵਾਲੀ ਤੋਂ ਪਹਿਲਾਂ ਖੂਨੀ ਖੇਡ! ਘਰ ਬਾਹਰ ਪਟਾਕੇ ਚਲਾ ਰਹੇ ਨੌਜਵਾਨ ਨੂੰ ਮਾਰੀ ਗੋਲੀ, 9 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ – ਇਲਾਕੇ ‘ਚ ਸੋਗ।

ਕਪੂਰਥਲਾ, 10 ਨਵੰਬਰ : Prime Punjab 

ਕਪੂਰਥਲਾ ਮਹਤਾਬਗੜ੍ਹ ਇਲਾਕੇ ‘ਚ ਸੋਮਵਾਰ ਦੀ ਰਾਤ ਉਸ ਵੇਲੇ ਮਾਤਮ ਛਾ ਗਿਆ, ਜਦੋਂ ਘਰ ਦੇ ਬਾਹਰ ਪਟਾਕੇ ਚਲਾ ਰਹੇ *ਮਨੀ* ਨਾਮ ਦੇ ਨੌਜਵਾਨ ਨੂੰ ਕੁਝ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਗੋਲੀ ਲੱਗਦਿਆਂ ਹੀ ਮਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਹਮਲਾਵਰ ਫਰਾਰ ਹੋ ਗਏ।

 

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਨੀ ਦਾ ਵਿਆਹ ਸਿਰਫ਼ 9 ਮਹੀਨੇ ਪਹਿਲਾਂ ਹੀ ਹੋਇਆ ਸੀ। ਘਰ ‘ਚ ਖੁਸ਼ੀਆਂ ਦਾ ਮਾਹੌਲ ਸੀ, ਪਰ ਇੱਕ ਗੋਲੀ ਨੇ ਸਾਰਾ ਪਰਿਵਾਰ ਉਜਾੜ ਦਿੱਤਾ।

 

ਸੂਚਨਾ ਮਿਲਦਿਆਂ ਹੀ DSP ਸਬ-ਡਿਵੀਜ਼ਨ ਡਾ. ਸ਼ੀਤਲ ਸਿੰਘ ਤੇ SHO ਸਿਟੀ ਰਣਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜਿਆ ਗਿਆ। ਸਿਟੀ ਪੁਲਿਸ ਨੇ ਕਈ ਮੁਲਜ਼ਮਾਂ ‘ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।

 

DSP ਮੁਤਾਬਕ ਮੁੱਖ ਮੁਲਜ਼ਮਾਂ ਸਮੇਤ ਕਈ ਦੋਸ਼ੀਆਂ ਦੀ ਪਛਾਣ ਹੋ ਗਈ ਹੈ, ਜੋ ਸਾਰੇ ਮਹਤਾਬਗੜ੍ਹ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਦੇਰ ਰਾਤ ਤੱਕ ਛਾਪੇਮਾਰੀ ਜਾਰੀ ਰਹੀ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਕਤਲ ‘ਚ ਵਰਤਿਆ ਗਿਆ ਪਿਸਤੌਲ ਗੈਰ-ਕਾਨੂੰਨੀ ਸੀ। ਕਤਲ ਦੇ ਪਿੱਛੇ ਅਸਲ ਵਜ੍ਹਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਹਮਣੇ ਆਵੇਗੀ।