Pages

Pages

ਅੰਮ੍ਰਿਤਸਰ ‘ਚ ਜ਼ਮੀਨ ਨੇ ਖਾ ਲਿਆ ਖੂਨੀ ਰਿਸ਼ਤਾ! ਵੱਡੇ ਭਰਾ ਨੇ ਛੋਟੇ ਭਰਾ ਨੂੰ ਸਿਰ ਤੇ ਛਾਤੀ ‘ਚ ਮਾਰੀਆਂ 2 ਗੋਲੀਆਂ, ਮੌਕੇ ‘ਤੇ ਹੀ ਹੋਈ ਮੌਤ – ਆਪ ਆਗੂ ਫਰਾਰ।

ਅੰਮ੍ਰਿਤਸਰ, 10 ਨਵੰਬਰ : Prime Punjab 

ਅੰਮ੍ਰਿਤਸਰ ਜ਼ਮੀਨ ਦੀ ਵੰਡ ਨੇ ਇੱਕ ਵਾਰ ਫਿਰ ਖੂਨੀ ਰਿਸ਼ਤੇ ਨੂੰ ਖੂਨ ‘ਚ ਰੰਗ ਦਿੱਤਾ। ਅਟਾਰੀ ਹਲਕੇ ਦੇ ਪਿੰਡ ਪੰਡੋਰੀ ਵੜੈਚ, ਮਜੀਠਾ ਰੋਡ ‘ਤੇ ਸਵੇਰੇ ਕਰੀਬ 11:30 ਵਜੇ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ।

 

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ‘ਚ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਅੱਜ ਝਗੜਾ ਇੰਨਾ ਵੱਧ ਗਿਆ ਕਿ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਕਿਰਨਪ੍ਰੀਤ ਸਿੰਘ ਕਾਮੀ ਨੇ ਗੁੱਸੇ ‘ਚ ਆ ਕੇ ਆਪਣੇ ਛੋਟੇ ਭਰਾ ਸਿਮਰਦੀਪ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸਿਰ ‘ਚ ਤੇ ਦੂਜੀ ਛਾਤੀ ਦੇ ਸੱਜੇ ਪਾਸੇ ਲੱਗੀ। ਸਿਮਰਦੀਪ ਨੂੰ ਹਸਪਤਾਲ ਲਿਜਾਣ ਦਾ ਮੌਕਾ ਹੀ ਨਾ ਮਿਲਿਆ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

 

ਮੌਕੇ ‘ਤੇ ਪਹੁੰਚੇ DSP ਯਾਦਵਿੰਦਰ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਬੁਲਾ ਕੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਲਏ ਗਏ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

 

ਕਤਲ ਤੋਂ ਬਾਅਦ ਮੁਲਜ਼ਮ ਕਿਰਨਪ੍ਰੀਤ ਸਿੰਘ ਕਾਮੀ ਮੌਕੇ ਤੋਂ ਫਰਾਰ ਹੈ। ਪੁਲਿਸ ਦੀਆਂ ਟੀਮਾਂ ਉਸਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।