Director : Manvir Singh Walia
Editor : Jatin Kumar Sahota
ਜਲੰਧਰ, 21 ਨਵੰਬਰ : Prime Punjab
ਗ੍ਰੀਸ ਦੀ ਧਰਤੀ ‘ਤੇ ਪਰਿਵਾਰ ਦਾ ਸਹਾਰਾ ਬਣਨ ਗਏ ਦੋ ਸਕੇ ਭਰਾਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਜਲੰਧਰ ਦੇ ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਦੇ ਰਹਿਣ ਵਾਲੇ ਸੁਪਿੰਦਰ ਸਿੰਘ (29) ਅਤੇ ਦਲਜੀਤ ਸਿੰਘ (26) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 3 ਨਵੰਬਰ ਨੂੰ ਗ੍ਰੀਸ ‘ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਦੀ ਹੱਤਿਆ ਕੀਤੀ ਗਈ। ਇਸ ਘਟਨਾ ਨੇ ਨਾ ਸਿਰਫ਼ ਇੱਕ ਪਰਿਵਾਰ ਤੋਂ ਦੋ ਜਵਾਨ ਪੁੱਤ ਖੋਹ ਲਏ, ਸਗੋਂ ਪਿਤਾ ਬੂਟਾ ਸਿੰਘ ਦੇ ਸਾਰੇ ਸੁਪਨੇ ਵੀ ਚਕਨਾਚੂਰ ਕਰ ਦਿੱਤੇ।
ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਘਰ ਦੇ ਹਾਲਾਤ ਬਹੁਤ ਮਾੜੇ ਸਨ। ਉਨ੍ਹਾਂ ਦੇ ਤਿੰਨ ਬੇਟੇ ਹਨ – ਵੱਡਾ ਸੁਪਿੰਦਰ ਸਿੰਘ, ਮੰਝਲਾ ਦਲਜੀਤ ਸਿੰਘ ਤੇ ਸਭ ਤੋਂ ਛੋਟਾ ਗੁਰਵਿੰਦਰ ਸਿੰਘ (23)। ਕਰਜ਼ਾ ਚੁੱਕ ਕੇ ਉਨ੍ਹਾਂ ਨੇ ਪਹਿਲਾਂ ਦਲਜੀਤ ਨੂੰ ਵਰਕ ਪਰਮਿਟ ‘ਤੇ ਗ੍ਰੀਸ ਭੇਜਿਆ ਸੀ। ਉਸਦੇ ਕਹਿਣ ‘ਤੇ 3 ਮਹੀਨੇ ਪਹਿਲਾਂ ਛੋਟੇ ਭਰਾ ਗੁਰਵਿੰਦਰ ਨੂੰ ਵੀ ਉੱਥੇ ਭੇਜ ਦਿੱਤਾ। ਦੋਵੇਂ ਭਰਾ ਗ੍ਰੀਸ ‘ਚ ਇੱਕ ਪਿੱਗ ਫਾਰਮ ‘ਚ ਇਕੱਠੇ ਕੰਮ ਕਰ ਰਹੇ ਸਨ ਤੇ ਘਰ ਦੇ ਹਾਲਾਤ ਬਦਲਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਸਨ।
ਪਰਿਵਾਰ ਦਾ ਦੋਸ਼ ਹੈ ਕਿ ਗ੍ਰੀਸ ‘ਚ ਰਹਿੰਦੇ ਦੂਰ ਦੇ ਰਿਸ਼ਤੇਦਾਰ ਸੰਦੀਪ ਸਿੰਘ, ਜੋ ਰਿਸ਼ਤੇ ‘ਚ ਬੱਚਿਆਂ ਦਾ ਮਾਮਾ ਲੱਗਦਾ ਹੈ ਤੇ ਪਿੰਡ ਗੁਮਟਾਲੀ, ਜਲੰਧਰ ਦਾ ਰਹਿਣ ਵਾਲਾ ਹੈ, ਨੇ ਹੀ ਦੋਵਾਂ ਦਾ ਕਤਲ ਕੀਤਾ ਹੈ। ਸੰਦੀਪ ਨੇ ਹੀ ਭਰੋਸਾ ਦਿਵਾਇਆ ਸੀ ਕਿ ਉਹ ਮੁੰਡਿਆਂ ਨੂੰ ਗ੍ਰੀਸ ‘ਚ ਸੈੱਟ ਕਰਵਾ ਦੇਵੇਗਾ। ਪਰਿਵਾਰ ਮੁਤਾਬਕ ਦੋਸ਼ੀ ਦੋਵਾਂ ਤੋਂ ਪੈਸੇ ਮੰਗਦਾ ਸੀ ਤੇ ਇਸੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਉਸਨੇ ਹੱਤਿਆ ਕਰ ਦਿੱਤੀ। ਗ੍ਰੀਸ ਪੁਲਿਸ ਨੇ ਦੋਸ਼ੀ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਤਲ ਦੇ 18 ਦਿਨਾਂ ਬਾਅਦ ਦੋਵਾਂ ਭਰਾਵਾਂ ਦੇ ਸ਼ਵ ਸ਼ਨੀਵਾਰ 21 ਨਵੰਬਰ ਨੂੰ ਤੜਕੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ। ਪਿੰਡ ਤਲਵੰਡੀ ਸੰਘੇੜਾ ‘ਚ ਅੱਜ ਹੀ ਦੋਵਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਘਰ ਦੇ ਵਿਹੜੇ ‘ਚ ਹੁਣ ਅੰਤਿਮ ਦਰਸ਼ਨਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ ਤੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।